ਵੈਨਕੂਵਰ : ਅਮਰੀਕਾ ਦੇ ਨਾਲ ਨਾਲ ਹੁਣ ਕੈਨੇਡਾ ‘ਚ ਵੀ ਭਾਰਤੀ ਸਮਰਥਕਾਂ ਵੱਲੋਂ ਚੀਨ ਦੀ ਹਮਲਾਵਰ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ‘ਫਰੈਂਡਜ਼ ਆਫ਼ ਇੰਡੀਆ’ ਨਾਮੀ ਇਕ ਸੰਗਠਨ ਨਾਲ ਜੁੜੇ ਲੋਕਾਂ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਵੈਨਕੁਵਰ ਸ਼ਹਿਰ ਵਿਚ ਚੀਨੀ ਕੌਂਸਲੇਟ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਭਾਰਤੀ ਸਮੱਰਥਕਾਂ ਨੇ ਬੀਜਿੰਗ ਵਿਰੋਧੀ ਨਾਅਰੇ ਲਾਉਣ ਦੇ ਨਾਲ-ਨਾਲ ਲੋਕਾਂ ਨੇ ਚੀਨ ‘ਚ ਨਜ਼ਰਬੰਦ ਕੈਨੇਡੀਅਨ ਦੀ ਰਿਹਾਈ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਚੀਨ ਨੇ ਲੋਕਤੰਤਰ ਦੇਸ਼ਾਂ ਨੂੰ ਕਮਜ਼ੋਰ ਕਰਨ ਲਈ ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਫੈਲਾਇਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ 24 ਜੂਨ ਕੈਨੇਡਾ ਦੇ ਚੀਨ ਦੇ ਖਿਲਾਫ ਭਾਰਤੀ ਨਾਗਰਿਕਾਂ ਨੇ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਲੋਕ ਹੱਥਾਂ ‘ਚ ‘ਸਟਾਪ ਕਿਲਿੰਗ ਪੀਪਲ ਇਨ ਇੰਡੀਆ’, ‘ਬੈਕਆਫ ਚਾਈਨਾ’ ਅਤੇ ‘ਡਾਂਟ ਥ੍ਰੈੱਟਨ’ ਵਰਗੇ ਹੋਰਡਿੰਗਜ਼ ਲੈ ਕੇ ਨਜ਼ਰ ਆਏ ਸਨ। ਪ੍ਰਦਰਸ਼ਨ ਦੌਰਾਨ ਕੁਝ ਲੋਕਾਂ ਦੇ ਹੱਥਾਂ ਵਿਚ ਭਾਰਤ ਦਾ ਝੰਡਾ ਫੜਿਆ ਹੋਇਆ ਵੀ ਨਜ਼ਰ ਆਇਆ ਸੀ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਭਾਰਤ ਦੇ ਨਾਲ ਖੜ੍ਹੇ ਹਾਂ। ਚੀਨ ‘ਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਉਥੇ ਸਭ ਰਾਸ਼ਟਰਪਤੀ ਦੇ ਇਸ਼ਾਰੇ ‘ਤੇ ਹੁੰਦਾ ਹੈੇੇੇ। ਇੱਥੋਂ ਤੱਕ ਕਿ ਤਿੱਬਤ ਵੀ ਚੀਨ ਦਾ ਹਿੱਸਾ ਨਹੀਂ ਹੈ। ਚੀਨ ਨੇ ਤਿੱਬਤ ‘ਚ ਉਗਰ ਮੁਸਲਮਾਨਾਂ ਦੇ ਅਧਿਕਾਰਾਂ ‘ਤੇ ਡਾਕਾ ਮਾਰਿਆ ਹੈ।