ਵੰਦੇ ਭਾਰਤ ਮਿਸ਼ਨ ਤਹਿਤ 5.03 ਲੱਖ ਤੋਂ ਜ਼ਿਆਦਾ ਭਾਰਤੀ ਵਤਨ ਪਰਤੇ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਰਮਣ ਦੇ ਕਾਰਨ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਲਿਆਉਣ ਲਈ 7 ਮਈ ਤੋਂ ਸ਼ੁਰੂ ਹੋਏ ਵੰਦੇ ਭਾਰਤ ਮਿਸ਼ਨ ਦੇ ਤਹਿਤ 5.03 ਲੱਖ ਤੋਂ ਜ਼ਿਆਦਾ ਭਾਰਤੀ ਵਤਨ ਪਰਤੇ ਹਨ। ਇਸ ਅਭਿਆਨ ਦੇ ਤਹਿਤ 137 ਦੇਸ਼ਾਂ ‘ਚ ਫਸੇ ਹੋਏ ਭਾਰਤੀ ਨਾਗਰਿਕਾਂ ਨੂੰ ਲਿਆਇਆ ਗਿਆ।

ਵਿਦੇਸ਼ੀ ਮੰਤਰਾਲੇ ਨੇ ਦੱਸਿਆ, ‘ਸ਼ੁਰੂ ਵਿੱਚ ਸਿਰਫ ਦੋ ਲੱਖ ਫਸੇ ਹੋਏ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਟੀਚਾ ਸੀ ਪਰ ਇੰਨੀ ਵੱਡੀ ਗਿਣਤੀ ਨੂੰ ਵੇਖਦੇ ਹੋਏ ਇਹ ਬਹੁਤ ਵੱਡੀ ਉਪਲਬਧੀ ਹੈ।’ ਅਭਿਆਨ ਦਾ ਪਹਿਲਾ ਪੜਾਅ 7 ਮਈ ਤੋਂ 15 ਮਈ ਤੱਕ ਚੱਲਿਆ। ਮਿਸ਼ਨ ਦੇ ਤਹਿਤ ਵਾਪਸੀ ਦਾ ਦੂਜਾ ਪੜਾਅ 17 ਤੋਂ 22 ਮਈ ਤੱਕ ਚੱਲਿਆ। ਹਾਲਾਂਕਿ ਸਰਕਾਰ ਨੇ ਇਸ ਪੜਾਅ ਨੂੰ 10 ਜੂਨ ਤੱਕ ਲਈ ਵਧਾ ਦਿੱਤਾ, ਤੀਜਾ ਪੜਾਅ 11 ਜੂਨ ਤੋਂ ਦੋ ਜੁਲਾਈ ਤੱਕ ਚੱਲਿਆ।

ਇੱਕ ਬਿਆਨ ਵਿੱਚ ਵਿਦੇਸ਼ੀ ਮੰਤਰਾਲੇ ਨੇ ਕਿਹਾ ਹੈ ਕਿ ਮਿਸ਼ਨ ਸ਼ੁਰੂ ਹੋਣ ਤੋਂ ਬਾਅਦ ਹੀ 137 ਦੇਸ਼ਾਂ ਤੋਂ ਕੁੱਲ 5,03,990 ਭਾਰਤੀ ਵਤਨ ਪਰਤੇ ਹਨ, ਸਭ ਤੋਂ ਜ਼ਿਆਦਾ ਕੇਰਲ ‘ਚ 94,085 ਲੋਕ ਆਏ। ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਬਿਹਾਰ, ਤਾਮਿਲਨਾਡੂ, ਪੱਛਮ ਬੰਗਾਲ, ਮਹਾਰਾਸ਼ਟਰ, ਕਰਨਾਟਕ, ਗੁਜਰਾਤ ਅਤੇ ਆਧਰਾਂ ਪ੍ਰਦੇਸ਼ ‘ਚ ਲੋਕ ਪਰਤੇ।

Share This Article
Leave a Comment