ਨਵੀਂ ਦਿੱਲੀ: ਮਹਾਮਾਰੀ ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਵਿੱਚ ਅੰਤਰਰਾਸ਼ਟਰੀ ਉਡਾਣਾਂ ‘ਤੇ ਲੱਗੀ ਰੋਕ ਨੂੰ ਕੇਂਦਰ ਸਰਕਾਰ ਨੇ ਹੋਰ ਵਧਾ ਦਿੱਤਾ ਹੈ। ਅੰਤਰਰਾਸ਼ਟਰੀ ਉਡਾਣਾਂ ‘ਤੇ ਲੱਗਿਆ ਇਹ ਬੈਨ ਹੁਣ 31 ਜੁਲਾਈ ਤੱਕ ਜਾਰੀ ਰਹੇਗੀ।
ਇਸ ਤੋਂ ਪਹਿਲਾਂ ਆਦੇਸ਼ ਵਿੱਚ ਕਿਹਾ ਗਿਆ ਸੀ ਕਿ 15 ਜੁਲਾਈ ਤੱਕ ਭਾਰਤ ਵਿੱਚ ਇੰਟਰਨੈਸ਼ਨਲ ਉਡਾਣਾਂ ਦੀ ਆਵਾਜਾਈ ਨੂੰ ਇਜਾਜ਼ਤ ਨਹੀਂ ਹੋਵੇਗੀ।
ਜਾਰੀ ਸਰਕੁਲਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਰੋਕ ਅੰਤਰਰਾਸ਼ਟਰੀ ਕਾਰਗੋ ਆਪਰੇਸ਼ਨਸ ਅਤੇ DGCA ਵੱਲੋਂ ਆਗਿਆ ਪ੍ਰਾਪਤ ਉਡਾਣਾਂ ‘ਤੇ ਲਾਗੂ ਨਹੀਂ ਹੋਵੇਗੀ।
ਦੱਸ ਦਈਏ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਭਾਰਤ ਵਿੱਚ ਇੰਟਰਨੈਸ਼ਨਲ ਉਡਾਣਾਂ 31 ਮਾਰਚ ਤੋਂ ਬਾਅਦ ਹੀ ਬੰਦ ਕਰ ਦਿੱਤੀ ਗਈਆਂ ਹਨ।
— DGCA (@DGCAIndia) July 3, 2020