ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਪਤੰਜਲੀ ਦੀ ਕੋਰੋਨਿਲ ਦਵਾਈ ‘ਤੇ ਹੋਏ ਵਿਵਾਦ ਨੂੰ ਲੈ ਕੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਕੋਰੋਨਾ ਦੇ ਇਲਾਜ ਲਈ ਪਤੰਜਲੀ ਦੀ ਕੋਰੋਨਿਲ ਅਤੇ ਸ਼ਵਾਸਰੀ ਦਵਾਈ ‘ਤੇ ਕੋਈ ਕਾਨੂੰਨੀ ਰੋਕ ਨਹੀਂ ਹੈ ਤੇ ਅੱਜ ਤੋਂ ਸਾਡੀ ਕੋਰੋਨਿਲ ਕਿੱਟ ਦੇਸ਼ ਭਰ ਵਿੱਚ ਉਪਲਬਧ ਹੋ ਜਾਵੇਗੀ।
ਰਾਮਦੇਵ ਨੇ ਕਿਹਾ ਕਿ ਆਯੂਸ਼ ਮੰਤਰਾਲੇ ਨੇ ਸਿਰਫ ਇੰਨਾ ਕਿਹਾ ਕਿ ਤੁਸੀ ਕਿਓਰ ਸ਼ਬਦ ਦਾ ਇਸਤੇਮਾਲ ਨਾਂ ਕਰੋ ਤਾਂ ਅਸੀਂ ਕਿਹਾ ਕਿ ਠੀਕ ਹੈ ਇਸ ਨੂੰ ਕੋਵਿਡ ਕਿਓਰ ਨਾਂ ਕਹਿ ਕੇ ਕੋਵਿਡ ਮੈਨੇਜਮੇਂਟ ਕਹਿ ਲਵਾਂਗੇ।
ਰਾਮਦੇਵ ਦੀ ਪਤੰਜਲੀ ਆਯੁਰਵੇਦ ਨੇ 23 ਜੂਨ ਨੂੰ ਕੋਰੋਨਾ ਦਾ ਇਲਾਜ ਲੱਭਣ ਦਾ ਦਾਅਵਾ ਕਰਦੇ ਹੋਏ ਕੋਰੋਨਿਲ ਅਤੇ ਸ਼ਵਾਸਰੀ ਦਵਾਈ ਲਾਂਚ ਕੀਤੀ ਸੀ। ਇਸ ਤੋਂ 5 ਘੰਟੇ ਬਾਅਦ ਹੀ ਕੇਂਦਰ ਨੇ ਕਿਹਾ ਕਿ ਪਤੰਜਲੀ ਦੇ ਇਸ ਦਾਅਵੇ ਦੇ ਫੈਕਟ ਅਤੇ ਵਿਗਿਆਨੀ ਤੱਥਾਂ ਦੀ ਜਾਣਕਾਰੀ ਨਹੀਂ ਹੈ। ਕੇਂਦਰ ਨੇ ਕਿਹਾ ਕਿ ਪਤੰਜਲੀ ਇਸ ਦਵਾਈ ਦੀ ਜਾਣਕਾਰੀ ਦਵੇ ਅਤੇ ਸਾਡੀ ਜਾਂਚ ਪੂਰੀ ਹੋਣ ਤੱਕ ਇਸ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ।
ਆਯੂਸ਼ ਮੰਤਰਾਲੇ ਨੇ ਕੀਤੀ ਪਤੰਜਲੀ ਦੀ ਤਾਰੀਫ
ਰਾਮਦੇਵ ਨੇ ਕਿਹਾ, “ ਸਵਾਲ ਚੁੱਕਣ ਵਾਲਿਆਂ ਦੇ ਮਨਸੂਬਿਆਂ ‘ਤੇ ਪਾਣੀ ਫਿਰ ਗਿਆ ਹੈ। ਹੁਣ ਆਯੂਸ਼ ਮੰਤਰਾਲੇ ਨੇ ਕਿਹਾ ਹੈ ਕਿ ਪਤੰਜਲੀ ਨੇ ਕੋਵਿਡ-19 ਦੇ ਮੈਨੇਜਮੇਂਟ ਲਈ ਚੰਗਾ ਕਦਮ ਚੁੱਕਿਆ ਹੈ। “