ਮਾਪਿਆਂ ਨਾਲ ਇਮੀਗ੍ਰੇਸ਼ਨ ਜੇਲ੍ਹਾਂ ‘ਚ ਬੰਦ ਪ੍ਰਵਾਸੀ ਬੱਚਿਆਂ ਨੂੰ ਛੱਡੇ ਅਮਰੀਕੀ ਪ੍ਰਸ਼ਾਸਨ : ਜੱਜ

TeamGlobalPunjab
2 Min Read

ਹਿਊਸਟਨ : ਬੀਤੇ ਸ਼ੁੱਕਰਵਾਰ ਨੂੰ ਇਕ ਫੈਡਰਲ ਜੱਜ ਡਾਲੀ ਗੀ ਨੇ ਅਮਰੀਕੀ ਇਮੀਗ੍ਰੇਸ਼ਨ ਜੇਲ੍ਹਾਂ ‘ਚ ਆਪਣੇ ਮਾਪਿਆਂ ਨਾਲ ਬੰਦ ਬੱਚਿਆਂ ਦੀ ਰਿਹਾਈ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਜੱਜ ਨੇ ਕੋਵਿਡ-19 ਮਹਾਮਾਰੀ ਦੌਰਾਨ ਪਰਿਵਾਰਾਂ ਨੂੰ ਇੰਨੇ ਲੰਬੇ ਸਮੇਂ ਲਈ ਇਮੀਗ੍ਰੇਸ਼ਨ ਜੇਲ੍ਹਾਂ ‘ਚ ਬੰਦ ਰੱਖਣ ਲਈ ਟਰੰਪ ਪ੍ਰਸ਼ਾਸਨ ਦੀ ਸਖਤ ਆਲੋਚਨਾ ਕੀਤੀ।

ਜੱਜ ਡਾਲੀ ਗੀ ਨੇ ਇਨ੍ਹਾਂ ਤਿੰਨਾਂ ਕੇਂਦਰਾਂ ‘ਚੋਂ 2 ਕੇਂਦਰਾਂ ‘ਚ ਕੋਰੋਨਾ ਵਾਇਰਸ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਬੱਚਿਆਂ ਨੂੰ 17 ਜੁਲਾਈ ਤੱਕ ਉਨ੍ਹਾਂ ਦੇ ਮਾਪਿਆਂ ਨਾਲ ਛੱਡਣ ਅਤੇ ਸਪਾਂਸਰਾਂ ਕੋਲ ਭੇਜਣ ਦਾ ਹੁਕਮ ਜਾਰੀ ਕੀਤਾ ਹੈ। ਇਮੀਗ੍ਰੇਸ਼ਨ ਅਤੇ ਕਸਟਮ ਇਨਫਾਰਸਮੈਂਟ (ਆਈ.ਸੀ.ਈ.) ਨੇ ਮਈ ‘ਚ ਆਖਿਆ ਸੀ ਕਿ ਉਸ ਦੇ ਤਿੰਨਾਂ ਹਿਰਾਸਤ ਕੇਂਦਰਾਂ ‘ਚ 184 ਬੱਚੇ ਹਨ।

ਯੂਐਸ ਦੇ ਜ਼ਿਲ੍ਹਾ ਜੱਜ ਡਾਲੀ ਗੀ ਦਾ ਇਹ ਆਦੇਸ਼ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫਾਰਸਮੈਂਟ (ਆਈ.ਸੀ.ਈ.) ਟੈਕਸਸ ਅਤੇ ਪੈਨਸਿਲਵੇਨੀਆ ਦੁਆਰਾ ਸੰਚਾਲਿਤ ਤਿੰਨ ਪਰਿਵਾਰ ਹਿਰਾਸਤ ‘ਚ 20 ਦਿਨਾਂ ਤੋਂ ਵੱਧ ਸਮੇਂ ਤੱਕ ਰਹਿਣ ਵਾਲੇ ਬੱਚਿਆਂ ‘ਤੇ ਲਾਗੂ ਹੁੰਦਾ ਹੈ। ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਬੱਚੇ ਇਨ੍ਹਾਂ ਕੇਂਦਰਾਂ ‘ਚ ਬੰਦ ਹਨ।

ਜ਼ਿਕਰਯੋਗ ਹੈ ਕਿ ਅਮਰੀਕਾ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 25 ਲੱਖ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 1 ਲੱਖ 27 ਹਜ਼ਾਰ ਲੋਕ ਕੋਰੋਨਾ ਨਾਲ ਦਮ ਤੋੜ ਚੁੱਕੇ ਹਨ। ਅਮਰੀਕਾ ਦੀ ਟੈਕਸਾਸ ਪ੍ਰੋਵਿੰਸ ‘ਚ ਕੋਰੋਨਾ ਦੇ 1 ਲੱਖ 42 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤੇ 2300 ਤੋਂ ਵੱਧ ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ।

- Advertisement -

Share this Article
Leave a comment