ਅਬੋਹਰ: ਸਥਾਨਕ ਸੀਤੋ ਰੋਡ ‘ਤੇ ਬੁੱਧਵਾਰ ਰਾਤ 10 ਵਜੇ ਪੰਜਾਬ ਪੁਲਿਸ ਦੇ ਸੀਆਈਡੀ ਵਿਭਾਗ ਦੇ ਸਬ ਇੰਸਪੈਕਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੇ ਕਾਰਨਾ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ। ਫਾਜ਼ਿਲਕਾ ਸੀਆਈਡੀ ਵਿਭਾਗ ਵਿੱਚ ਤਾਇਨਾਤ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਉਰਫ ਵਿੱਕੀ ਰੋਜ਼ ਦੀ ਤਰ੍ਹਾਂ ਖਾਣਾ ਖਾ ਕੇ ਸੈਰ ਕਰ ਰਹੇ ਸਨ, ਉਦੋਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀ ਜਿਸ ‘ਚੋਂ ਇੱਕ ਗੋਲੀ ਉਨ੍ਹਾਂ ਦੇ ਸਿਰ ‘ਤੇ ਲੱਗੀ।
ਗੋਲੀਆਂ ਦੀ ਆਵਾਜ਼ ਸੁਣ ਕੇ ਰਾਹਗੀਰਾਂ ਨੇ ਵਿੱਕੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਪਰਿਵਾਰ ਅਨੁਸਾਰ ਵਿੱਕੀ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਸ ਦੇ ਬਾਵਜੂਦ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਣਾ ਉਨ੍ਹਾਂ ਦੇ ਲਈ ਵੱਡਾ ਸਦਮਾ ਹੈ, ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।