ਨਵੀਂ ਦਿੱਲੀ : ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ ਜਾਨਲੇਵਾ ਕੋਰੋਨਾ ਮਹਾਮਾਰੀ ਦੀ ਵੈਕਸੀਨ ਬਣਾਉਣ ‘ਚ ਜੁਟੇ ਹੋਏ ਹਨ। ਜਿਸ ‘ਚੋਂ ਕਈ ਦੇਸ਼ ਤਾਂ ਕੋਰੋਨਾ ਮਹਾਮਾਰੀ ਦੀ ਵੈਕਸੀਨ ਬਣਾਉਣ ਦਾ ਦਾਅਵਾ ਵੀ ਕਰ ਚੁੱਕੇ ਹਨ। ਪਰ ਅਜੇ ਤੱਕ ਕਿਸੇ ਵੀ ਦੇਸ਼ ਨੂੰ ਇਸ ‘ਚ ਸਫਲਤਾ ਨਹੀਂ ਮਿਲੀ ਹੈ। ਇਸ ‘ਚ ਹੀ ਹੁਣ ਯੋਗ ਗੁਰੂ ਬਾਬਾ ਰਾਮਦੇਵ ਨੇ ਆਯੁਰਵੈਦਿਕ ਦਵਾਈ ਨਾਲ ਕੋਰੋਨਾ ਦਾ ਇਲਾਜ ਕਰਨ ਦਾ ਦਾਅਵਾ ਕੀਤਾ ਹੈ।
ਇੱਕ ਪ੍ਰੈਸ ਕਾਨਫਰੰਸ ‘ਚ ਬਾਬਾ ਰਾਮਦੇਵ ਨੇ ਕਿਹਾ ਕਿ ਪੂਰੀ ਦੁਨੀਆ ਕੋਰੋਨਾ ਦੀ ਦਵਾਈ ਬਣਨ ਦਾ ਇੰਤਜ਼ਾਰ ਕਰ ਰਹੀ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਪਤੰਜਲੀ ਨੇ ਕੋਰੋਨਾ ਵਾਇਰਸ ਦੀ ਪਹਿਲੀ ਆਯੂਰਵੈਦਿਕ ਦਵਾਈ ਤਿਆਰ ਕਰ ਲਈ ਹੈ। ਇਸ ਆਯੂਰਵੈਦਿਕ ਦਵਾਈ ਦਾ ਨਾਮ ਕੋਰੋਨਿਲ ਹੈ। ਰਾਮਦੇਵ ਨੇ ਕਿਹਾ ਕਿ ਕੋਰੋਨਿਲ ‘ਚ ਗਿਲੋਅ, ਤੁਲਸੀ ਅਤੇ ਅਸ਼ਵਗੰਧਾ ਹੈ ਜੋ ਕਿ ਇਮਿਊਨਿਟੀ ਵਧਾਉਂਦੇ ਹਨ। ਇਹ ਦਵਾਈ ਕੋਰੋਨਿਕ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਕੋਰੋਨਾ ਦੀ ਇਹ ਦਵਾਈ ਪਤੰਜਲੀ ਰਿਸਰਚ ਇੰਸਟੀਚਿਊਟ ਅਤੇ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਐਨਆਈਐਮਐਸ) ਯੂਨੀਵਰਸਿਟੀ, ਜੈਪੁਰ ਦੁਆਰਾ ਸਾਂਝੇ ਤੌਰ ‘ਤੇ ਤਿਆਰ ਕੀਤੀ ਗਈ ਹੈ।
#आयुर्वेदविजय_कोरोनिल_श्वासारि#कोरोना की एविडेंस बेस्ड प्रथम #आयुर्वेदिक औषधि, #श्वासारि_वटी ,#कोरोनिल का संपूर्ण साइंटिफिक डॉक्यूमेंट के साथ #पतंजलि योगपीठ हरिद्वार से पूज्य @yogrishiramdev जी और पूज्य @Ach_Balkrishna जी का 12 बजे लॉन्चिंग व लाइव प्रेस वार्ता pic.twitter.com/BbEqQxbn0S
— Patanjali Dairy (@PatanjaliDairy) June 23, 2020
ਬਾਬਾ ਰਾਮਦੇਵ ਨੇ ਕਿਹਾ ਕਿ ਕੋਰੋਨਿਲ ਦੇ ਕਲੀਨਿਕਲ ਕੇਸ ਸਟੱਡੀ ‘ਚ 280 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। 100 ਤੋਂ ਵੱਧ ਲੋਕਾਂ ‘ਤੇ ਇਸ ਦੀ ਜਾਂਚ ਕੀਤੀ ਗਈ। 3 ਦਿਨਾਂ ਦੇ ਅੰਦਰ 69 ਪ੍ਰਤੀਸ਼ਤ ਕੋਰੋਨਾ ਮਰੀਜ਼ ਸਕਾਰਾਤਮਕ ਤੋਂ ਨਕਾਰਾਤਮਕ ਹੋ ਗਏ ਹਨ ਅਤੇ 7 ਦਿਨਾਂ ਦੇ ਅੰਦਰ 100 ਪ੍ਰਤੀਸ਼ਤ ਮਰੀਜ਼ ਠੀਕ ਹੋ ਗਏ ਅਤੇ ਮੌਤ ਦਰ 0% ਰਹੀ।