ਸ੍ਰੀਨਗਰ: ਪਾਕਿਸਤਾਨ ਵੱਲੋਂ ਸਰਹੱਦ ‘ਤੇ ਗੋਲੀਬਾਰੀ ਵਿੱਚ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਇਹ ਜਵਾਨ 28 ਸਾਲਾ ਗੁਰਚਰਨ ਸਿੰਘ ਗੁਰਦਾਸਪੁਰ ਦੇ ਹਰਚੋਵਲ ਦਾ ਰਹਿਣ ਵਾਲਾ ਹੈ। ਜਵਾਨ ਦੇ ਆਪਣੇ ਪਿੱਛੇ ਇਕ ਸਾਲ ਦਾ ਲੜਕਾ ਅਤੇ ਦੋ ਸਾਲ ਦੀ ਲੜਕੀ ਅਤੇ ਪਤਨੀ ਨੂੰ ਛੱਡ ਗਿਆ ਹੈ।
ਇਹ ਘਟਨਾ ਰਾਜੌਰੀ ਦੇ ਮੰਜਾਕੋਟ ਇਲਾਕੇ ਦੀ ਹੈ ਜਿੱਥੇ ਰਾਤ 10:45 ਵਜੇ ਦੇ ਲਗਭਗ ਪਾਕਿਸਤਾਨ ਵੱਲੋਂ ਹੋਈ ਭਾਰੀ ਗੋਲਾਬਾਰੀ ਵਿੱਚ ਜਵਾਨ ਸ਼ਹੀਦ ਹੋ ਗਿਆ। ਇਸ ਤੋਂ ਇਲਾਵਾ ਇੱਕ ਸਥਾਨਕ ਵਾਸੀ ਤੇ ਇੱਕ ਹੋਰ ਜਵਾਨ ਚੀ ਇਸ ਗੋਲਾਬਾਰੀ ਵਿੱਚ ਜਖ਼ਮੀ ਹੋਇਆ ਹੈ। ਦੱਸ ਦਈਏ ਕਿ LoC ‘ਤੇ ਪਿਛਲੇ ਕੁੱਝ ਸਮੇਂ ਤੋਂ ਪਾਕਿਸਤਾਨੀ ਫੌਜ ਵੱਲੋਂ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਹੈ, ਜਿਸਦਾ ਭਾਰਤੀ ਫੌਜ ਵੀ ਮੁੰਹਤੋੜ ਜਵਾਬ ਦੇ ਰਹੀ ਹੈ।
ਇਸ ਦੇ ਨਾਲ ਹੀ ਗੋਲੀਬਾਰੀ ‘ਚ ਸ਼ਹੀਦ ਹੋਰ ਜਵਾਨ ਅਤੇ ਨਾਗਰਿਕ ਨੂੰ ਉਪਚਾਰ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਲਗਭਗ 10 ਵਜੇ ਪਾਕਿਸਤਾਨ ਦੀ ਫੌਜ ਨੇ ਰਾਜੋਰੀ ਦੇ ਤਰਕੁੰਡੀ ਇਲਾਕੇ ਅਤੇ ਮੰਜਾਕੋਟ ਵਿੱਚ ਵੀ ਗੋਲੀਬਾਰੀ ਕੀਤੀ ਸੀ ਜਿਸਦਾ ਭਾਰਤੀ ਫੌਜ ਵੱਲੋਂ ਵੀ ਜਬਾਵ ਦਿੱਤਾ ਗਿਆ।
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: