ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਕਾਰਨ ਬੰਦ ਪਏ ਸਕੂਲ 15 ਜੂਨ ਤੋਂ ਫਿਰ ਖੁੱਲਣ ਜਾ ਰਿਹਾ ਹੈ, ਹਾਲਾਂਕਿ ਸਕੂਲ ਵਿੱਚ ਹਾਲੇ ਸਟੂਡੈਂਟਸ ਨਹੀਂ ਸਗੋਂ ਸਿਰਫ 25 ਫ਼ੀਸਦੀ ਟੀਚਰਸ ਨੂੰ ਹੀ ਆਉਣਾ ਹੋਵੇਗਾ। ਇਸ ਸਬੰਧੀ ਮੰਗਲਵਾਰ ਨੂੰ ਸਿੱਖਿਆ ਵਿਭਾਗ ਚੰਡੀਗੜ੍ਹ ਦੇ ਅਧਿਕਾਰੀਆਂ ਦੀ ਬੈਠਕ ਹੋਈ। ਜਿਸ ਵਿੱਚ ਫ਼ੈਸਲਾ ਲਿਆ ਗਿਆ ਕਿ ਸਾਲ 2021 ਵਿੱਚ ਹੋਣ ਵਾਲੇ ਪੇਪਰਾਂ ਲਈ ਅਧਿਆਪਕਾਂ ਦਾ ਸਕੂਲ ਵਿੱਚ ਮੌਜੂਦ ਹੋਣਾ ਲਾਜ਼ਮੀ ਹੈ ।
ਵਿਭਾਗ ਨੇ ਸਕੂਲ ਪ੍ਰਿੰਸੀਪਲ ਅਤੇ ਹੈਡਮਾਸਟਰ ਨੂੰ ਅਧਿਆਪਕਾਂ ਨੂੰ ਬੁਲਾਉਣ ਦੇ ਨਿਰਦੇਸ਼ ਜਾਰੀ ਕਰਦੇ ਹੋਏ ਸਾਫ਼ ਕੀਤਾ ਹੈ ਕਿ ਜੋ ਅਧਿਆਪਕ ਸਕੂਲ ਆਉਣਗੇ ਉਨ੍ਹਾਂ ਨੂੰ ਫਿਜ਼ਿਕਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਣਾ ਹੋਵੇਗਾ। ਵਿਦਿਆਰਥੀਆਂ ਨੂੰ ਕਲਾਸਰੂਮ ਵਰਗੀ ਫੀਲਿੰਗ ਦੇਣ ਲਈ ਵਿਭਾਗ ਨੇ ਫ਼ੈਸਲਾ ਲਿਆ ਹੈ ਕਿ ਹੁਣ ਟੀਚਰਸ ਕਲਾਸਰੂਮ ਵਿੱਚ ਹੀ ਆਨਲਾਈਨ ਕਲਾਸ ਲੈਣਗੇ, ਤਾਂਕਿ ਵਿਦਿਆਰਥੀਆਂ ਨੂੰ ਮਹਿਸੂਸ ਹੋ ਕਿ ਉਹ ਕਲਾਸ ਵਿੱਚ ਬੈਠੇ ਹਨ। ਇਹ ਸਾਰੀ ਕਲਾਸਾਂ ਸਕੂਲ ਟਾਈਮਿੰਗ ਵਿੱਚ ਟਾਇਮ ਟੇਬਲ ਦੇ ਅਨੁਸਾਰ ਲੱਗਣਗੀਆਂ। ਇੱਕ ਤੋਂ ਦੂਜੀ ਕਲਾਸ ਦੇ ਵਿੱਚ ਬ੍ਰੇਕ ਹੋਵੇਗਾ ਅਤੇ ਲੰਚ ਦਾ ਵੀ ਸਮਾਂ ਦਿੱਤਾ ਜਾਵੇਗਾ। ਇਹ ਫ਼ੈਸਲਾ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਵੇਖਦੇ ਹੋਏ ਲਿਆ ਗਿਆ ਹੈ ।
ਸਕੂਲਾਂ ਵਿੱਚ ਹਾਲੇ ਵਿਦਿਆਰਥੀਆਂ ਨੂੰ ਬੁਲਾਉਣਾ ਸੰਭਵ ਨਹੀਂ ਹੈ ਪਰ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਵੇਖਦੇ ਹੋਏ ਫ਼ੈਸਲਾ ਲਿਆ ਗਿਆ ਹੈ ਕਿ ਟੀਚਰਸ ਸਕੂਲ ਆਉਣ। ਇਸ ਤੋਂ ਇਲਾਵਾ ਸਾਲ 2021 ਵਿੱਚ ਹੋਣ ਵਾਲੇ ਇੰਟਰਨੈਸ਼ਨਲ ਪੀਸਾ ਐਗਜ਼ਾਮ ਦੀ ਤਿਆਰੀ ਵੀ ਜਰੂਰੀ ਹੈ। ਇਸ ਲਈ 25 ਫ਼ੀਸਦੀ ਅਧਿਆਪਕਾਂ ਨੂੰ ਸਕੂਲ ਬੁਲਾਉਣ ਦਾ ਫ਼ੈਸਲਾ ਲਿਆ ਗਿਆ ਹੈ।