ਚੰਡੀਗੜ੍ਹ: ਸ਼ਹਿਰ ਮੰਗਲਵਾਰ ਨੂੰ ਸੀਆਈਐਸਐਫ ਦੇ ਜਵਾਨ ਦਾ ਚਾਰ ਸਾਲਾ ਪੁੱਤਰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਤਿੰਨ ਕਾਂਸਟੇਬਲ ਦੀ ਰਿਪੋਰਟ ਨੈਗੇਟਿਵ ਆਈ ਹੈ। ਹੁਣ ਤੱਕ ਸ਼ਹਿਰ ਵਿੱਚ ਕੁੱਲ 321 ਲੋਕ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।
ਹੁਣ ਇੰਟਰ ਸਟੇਟ ਟਰੈਵਲਿੰਗ ਹਿਸਟਰੀ ਦੇ ਚਲਦੇ ਸ਼ਹਿਰ ਵਿੱਚ ਨਵੇਂ ਕੋਰੋਨਾ ਪਾਜ਼ਿਟਿਵ ਕੇਸ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਛੇ ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਹੁਣ ਸਿਰਫ 30 ਕੋਰੋਨਾ ਪਾਜ਼ਿਟਿਵ ਮਰੀਜ਼ ਹਨ , ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਸ਼ਹਿਰ ਵਿੱਚ ਸੋਮਵਾਰ ਨੂੰ ਪਿੰਡ ਦੜਵਾ ਦੀ 29 ਸਾਲਾ ਮਹਿਲਾ ਕੋਰੋਨਾ ਪਾਜ਼ਿਟਿਵ ਪਾਈ ਗਈ। ਇਹ ਮਹਿਲਾ ਉਸ ਸੀਆਈਐਸਐਫ ਜਵਾਨ ਦੀ ਪਤਨੀ ਹੈ ਜੋਕਿ ਬੀਤੇ ਕੱਲ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ।