ਜਲੰਧਰ : ਜਲੰਧਰ ‘ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ। ਲਗਾਤਾਰ ਨਵੇਂ ਮਾਮਲਿਆਂ ਦੇ ਨਾਲ ਸਿਹਤ ਵਿਭਾਗ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਜਲੰਧਰ ਜ਼ਿਲ੍ਹਾ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਹੁਣ 315 ਹੋ ਚੁੱਕੀ ਹੈ।
ਨਵੇਂ ਆਏ ਮਰੀਜ਼ਾਂ ‘ਚ ਕਰਤਾਰਪੁਰ ਸੋਨਾ ਪਾਰਕ ਦੀ ਰਹਿਣ ਵਾਲੀ 21 – 21 ਸਾਲ ਦੀ ਦੋ ਲੜਕੀਆਂ, ਆਲੋਵਾਲ ਪਿੰਡ ਦਾ 7 ਸਾਲਾ ਬੱਚਾ, ਮਾਡਲ ਹਾਉਸ ਦੀ 41 ਸਾਲਾ ਮਹਿਲਾ, ਬਸਤੀ ਸ਼ੇਖ ਦੀ 44 ਸਾਲਾ ਮਹਿਲਾ, ਭਗਤ ਸਿੰਘ ਕਲੋਨੀ ਦਾ 37 ਸਾਲਾ ਵਿਅਕਤੀ, ਲੰਮਾ ਪਿੰਡ ਇੱਕ ਹੀ ਪਰਿਵਾਰ ਦੀ 43 ਸਾਲਾ ਮਹਿਲਾ ਅਤੇ 27 ਸਾਲਾ ਨੌਜਵਾਨ, ਰਾਜ ਨਗਰ ਦੇ ਇੱਕ ਹੀ ਪਰਿਵਾਰ ਦਾ 29 ਸਾਲਾ ਨੌਜਵਾਨ ਅਤੇ 4 ਤੇ 7 ਸਾਲ ਦੇ ਦੋ ਬੱਚੇ, ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਇੱਕ ਹੀ ਪਰਿਵਾਰ ਦੀ 50 ਸਾਲਾ ਮਹਿਲਾ ਅਤੇ 48 ਸਾਲਾ ਵਿਅਕਤੀ, ਨਿਊ ਸੁਰਾਜ ਗੰਜ ਦਾ 55 ਸਾਲਾ ਵਿਅਕਤੀ, ਮਾਡਰਨ ਕਲੋਨੀ ਦਾ 37 ਸਾਲਾ ਵਿਅਕਤੀ ਸ਼ਾਮਲ ਹਨ।