ਅੰਬਰ ਨੇ ਲਾਈਵ ਹੋ ਕੇ ਦੱਸੀ ਆਪ ਬੀਤੀ, 45 ਸਾਲਾ ਔਰਤ ਨਾਲ ਚੱਲ ਰਿਹਾ ਸੀ ਦਿਲਪ੍ਰੀਤ ਢਿੱਲੋਂ ਦਾ ਚੱਕਰ !

TeamGlobalPunjab
2 Min Read

ਨਿਊਜ਼ ਡੈਸਕ: ਦੋ ਸਾਲਾਂ ਦੇ ਵਿਆਹ ਤੋਂ ਬਾਅਦ ਅੰਬਰ ਧਾਲੀਵਾਲ ਅਤੇ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਵੱਖ ਹੋ ਗਏ ਹਨ। ਹਾਲ ਹੀ ਵਿੱਚ, ਇੱਕ ਕਾਲ ਰਿਕਾਰਡਿੰਗ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿੱਥੇ ਅੰਬਰ ਕਥਿਤ ਤੌਰ ਤੇ ਇੱਕ ਲੜਕੀ ਨਾਲ ਗੱਲਬਾਤ ਕਰ ਰਹੀ ਸੀ। ਕਾਲ ਦੇ ਦੌਰਾਨ, ਅੰਬਰ ਨੇ ਲੜਕੀ ਨੂੰ ਇਹ ਵੀ ਦੱਸਿਆ ਕਿ ਉਸ ਨੇ ਕਿਸ ਕਾਰਨ ਆਪਣਾ ਵਿਆਹ ਤੋੜ ਦਿੱਤਾ ਹੈ।

ਕਾਲ ਰਿਕਾਰਡਿੰਗ ਲੀਕ ਹੁੰਦੇ ਹੀ ਖਬਰ ਸੋਸ਼ਲ ਮੀਡੀਆਂ ‘ਤੇ ਅੱਗ ਵਾਂਗ ਫੈਲ ਗਈ ਕੁਝ ਲੋਕ ਦਿਲਪ੍ਰੀਤ ਦੇ ਪੱਖ ‘ਚ ਆਏ ‘ਤੇ ਕੁਝ ਨੇ ਢਿੱਲੋਂ ਨੂੰ ਧੋਖੇਬਾਜ਼ ਕਿਹਾ।

https://www.instagram.com/tv/CAzUvQpAYqK/

ਘਰੇਲੂ ਹਿੰਸਾ, ਧੋਖਾ ਅਤੇ ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ, ਦਿਲਪ੍ਰੀਤ ਢਿੱਲੋਂ ਨੇ ਇੱਕ ਲਾਈਵ ਵੀਡੀਓ ਰਾਹੀਂ ਸੋਸ਼ਲ ਮੀਡੀਆ ‘ਤੇ ਲਾਏ ਦੋਸ਼ਾਂ ਨੂੰ ਨਕਾਰ ਦਿੱਤਾ।

- Advertisement -

ਦਿਲਪ੍ਰੀਤ ਦੇ ਲਾਈਵ ਵੀਡੀਓ ਤੋਂ ਬਾਅਦ ਹਰ ਕੋਈ ਦੋਹਾਂ ਦੇ ਵਿੱਚ ਟਕਰਾਅ ਨੂੰ ਲੈ ਕੇ ਸੋਚਾ ‘ਚ ਪੈ ਗਿਆ ਹੈ, ਅੰਬਰ ਧਾਲੀਵਾਲ ਵੀ ਆਪਣੀ ਕਹਾਣੀ ਦਾ ਪੱਖ ਰੱਖਣ ਅੱਗੇ ਆਈ।

ਲਾਈਵ ਦੌਰਾਨ, ਅੰਬਰ ਨੇ ਦੱਸਿਆ ਕਿ ਉਹ ਕਿੰਝ ਦਿਲਪ੍ਰੀਤ ਨੂੰ ਮਿਲੀ ਅਤੇ ਕਿਵੇਂ ਉਨ੍ਹਾਂ ਦਾ ਵਿਆਹ ਹੋਇਆ।

ਅੰਬਰ ਨੇ ਖੁਲਾਸਾ ਕੀਤਾ ਕਿ ਦਿਲਪ੍ਰੀਤ ਨਾਲ ਉਸਦੀ ਮੰਗਣੀ ਤੋਂ ਬਾਅਦ ਉਸਨੂੰ ਕੁਝ ਸਬੂਤ ਮਿਲੇ ਕਿ ਦਿਲਪ੍ਰੀਤ ਉਸ ਨੂੰ ਧੋਖਾ ਦੇ ਰਿਹਾ ਸੀ ਪਰ ਉਹ ਉਸਦੇ ਪਿਆਰ ‘ਚ ਅੰਨ੍ਹੀ ਹੋ ਗਈ ਸੀ, ਇੰਨਾ ਸਭ ਪਤਾ ਲੱਗਣ ਦੇ ਬਾਵਜੂਦ ਉਸਨੇ ਵਿਆਹ ਕਰਵਾਇਆ ਕਿ ਸਮੇਂ ਨਾਲ ਚੀਜਾਂ ਬਦਲ ਜਾਣਗੀਆਂ।

ਮਾਡਲ ਦਾ ਇਹ ਵੀ ਕਹਿਣਾ ਹੈ ਕਿ ਦਿਲਪ੍ਰੀਤ ਨੇ ਉਸ ਨਾਲ ਕਈ ਵਾਰ ਦੁਰਵਿਵਹਾਰ ਕੀਤਾ ਉਸ ‘ਤੇ ਹੱਥ ਚੁੱਕਿਆ ਫਿਰ ਵੀ ਉਹ ਉਸਦੇ ਨਾਲ ਸੀ, ਪਰ ਅਖੀਰ ਵਿੱਚ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦਾ 45 ਸਾਲਾ ਔਰਤ ਨਾਲ ਚੱਕਰ ਚੱਲ ਰਿਹਾ ਤੇ ਧੋਖੇ ਵਾਲੀ ਗੱਲ ਉਸ ਤੋਂ ਬਰਦਾਸ਼ ਨਾ ਹੋਈ ਤੇ ਉਸਨੇ ਵੱਖ ਹੋਣ ਦਾ ਫੈਸਲਾ ਲੈ ਲਿਆ।

- Advertisement -

https://www.instagram.com/tv/CA9SPDaB6li/

 

Share this Article
Leave a comment