ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮਪੀਪੀ ਅਮਰਜੋਤ ਸੰਧੂ ਨੇ ਕੋਵਿਡ-19 ਮਹਾਮਾਰੀ ਦੌਰਾਨ ਕੰਮ ਕਰਨ ਵਾਲੀਆ ਸਮਾਜ-ਸੇਵੀ ਸੰਸਥਾਵਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕੋਵਿਡ-19 ਦੌਰਾਨ ਫਰੰਟ ਲਾਈਨ ‘ਤੇ ਲੋਕਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਖਾਲਸਾ ਏਡ, ਯੂਨਾਈਟਿਡ ਸਿੱਖਸ, ਅਹਿਮਦੀਆ ਜਮਾਤ, ਨਾਈਟਸ ਟੇਬਲ ਬਰੈਂਪਟਨ, ਕੈਨੇਡਾ-ਇੰਡੀਆ ਫਾਊਂਡੇਸ਼ਨ, ਪੰਜਾਬੀ ਫੂਡ ਸੇਵਾ, ਮਾਈ ਇੰਡੀਅਨਜ਼ ਇਨ ਕੈਨੇਡਾ ਫਾਉਂਡੇਸ਼ਨ ਦਾ ਜ਼ਿਕਰ ਕਰਦਿਆਂ ਇਨ੍ਹਾਂ ਸੰਸਥਾਵਾਂ ਦੀ ਹੌਂਸਲਾ ਅਫਜਾਈ ਕੀਤੀ। ਅਮਰਜੋਤ ਸੰਧੂ ਨੇ ਹਾਊਸ ਨੂੰ ਦੱਸਿਆ ਕਿ ਇਹ ਸੰਸਥਾਵਾਂ ਬਰੈਂਪਟਨ ਵਾਸੀਆਂ ਨੂੰ ਫੂਡ ਪੁੱਜਦਾ ਕਰਵਾ ਰਹੀਆਂ ਹਨ। ਸੰਧੂ ਨੇ ਇਨ੍ਹਾਂ ਸੰਸਥਾਵਾਂ ਨੂੰ ਅਸਲ ਹੀਰੋ ਦੱਸਿਆ ਹੈ।
ਉੱਧਰ ਦੂਜੇ ਪਾਸੇ ਬਰੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਵੱਲੋਂ ਵੀ ਸਾਰੇ ਫਰੰਟ ਲਾਇਨ ਵਰਕਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਨੇ ਬਰੈਂਪਟਨ ਵਿੱਚ ਕੰਮ ਕਰਨ ਵਾਲੀਆ ਸਮਾਜ ਸੇਵੀ ਜਥੇਬੰਦੀਆਂ ਦਾ ਧੰਨਵਾਦ ਕੀਤਾ ਅਤੇ ਲਾਂਗ ਟਰਮ ਕੇਅਰ ਹੋਮਜ਼ ਬਾਰੇ ਆਈ ਕੈਨੇਡੀਅਨ ਆਰਮੀ ਦੀ ਰਿਪੋਰਟ ‘ਤੇ ਵੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਸੀਨੀਅਰਜ਼ ਸਹੀ ਕੇਅਰ ਡਿਜ਼ਰਵ ਕਰਦੇ ਹਨ।