ਲੌਕ ਡਾਊਨ ਦਰਮਿਆਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕਰਨ ਲਈ ਚੰਡੀਗੜ੍ਹ ਪੁਲਿਸ ਨੇ ਗਾਇਆ ਇਹ ਗੀਤ !

TeamGlobalPunjab
1 Min Read

ਚੰਡੀਗੜ੍ਹ : ਜਿਸ ਦਿਨ ਤੋਂ ਦੇਸ਼ ਦੁਨੀਆ ਅੰਦਰ ਇਹ ਕੋਰੋਨਾ ਵਾਇਰਸ ਮਹਾਮਾਰੀ ਫੈਲੀ ਹੈ ਉਸ ਦਿਨ ਤੋਂ ਹੀ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ । ਇਸ ਦੌਰਾਨ ਹੁਣ ਭਾਵੇਂ ਥੋੜੀ ਬਹੁਤ ਢਿਲ ਦਿਤੀ ਗਈ ਹੈ ਪਰ ਫਿਰ ਵੀ ਲੋਕਾਂ ਨੂੰ ਇਸ ਢਿਲ ਦਾ ਨਾਜਾਇਜ਼ ਫਾਇਦਾ ਚੁੱਕਣ ਤੋਂ ਵਰਜਿਆ ਜਾ ਰਿਹਾ ਹੈ । ਇਸ ਦੇ ਚਲਦਿਆਂ ਹੁਣ ਚੰਡੀਗੜ੍ਹ ਪੁਲਿਸ ਵਲੋਂ ਗੀਤ ਗਾ ਕੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ।
ਇਥੋਂ ਦੇ ਸੈਕਟਰ 45 ਵਿਚ ਇਕ ਪੁਲਿਸ ਮੁਲਾਜ਼ਮ ਨੇ ਲੋਕਾਂ ਨੂੰ ਸਮਝਾਉਣ ਲਈ ਵਿਸ਼ੇਸ਼ ਗੀਤ ਗਾਇਆ। ਬੜੀ ਹੀ ਸੁਰੀਲੀ ਆਵਾਜ਼ ਦੇ ਮਾਲਕ ਇਸ ਪੁਲਿਸ ਅਧਿਕਾਰੀ ਨੇ ਅਪੀਲ ਕੀਤੀ ਕਿ ਜੇਕਰ ਤੁਸੀਂ ਆਪਣੀ ਜਾਣ ਬਚਾਉਣੀ ਹੈ ਤਾ ਘਰਾਂ ਅੰਦਰ ਰਹੋ ।
ਆਓ ਸੁਣਦੇ ਹੈ ਇਹ ਗੀਤ

Share this Article
Leave a comment