ਚੰਡੀਗੜ੍ਹ: ਪੰਜ ਦਿਨਾਂ ਤੋਂ ਭਿਆਨਕ ਗਰਮੀ ਤੋਂ ਪਰੇਸ਼ਾਨ ਪੰਜਾਬ ਨੂੰ ਹਨ੍ਹੇਰੀ ਅਤੇ ਮੀਂਹ ਨਾਲ ਵੱਡੀ ਰਾਹਤ ਮਿਲੀ ਦੁਪਹਿਰ ਨੂੰ ਮੌਸਮ ਦਾ ਮਿਜਾਜ਼ ਬਦਲਿਆ। ਇਹ ਬਦਲਿਆ ਮਿਜਾਜ਼ ਅੱਜ ਵੀ ਜਾਰੀ ਹੈ, ਅੱਜ ਵੀ ਸੂਬੇ ਦੇ ਸਾਰੇ ਹਿੱਸਿਆਂ ਵਿੱਚ ਸਵੇਰੇ ਤੋਂ ਤੇਜ ਹਵਾਵਾਂ ਚੱਲ ਰਹੀਆਂ ਹਨ, ਅਸਮਾਨ ਵਿੱਚ ਬਾਦਲ ਛਾਏ ਹਨ। ਕਿਤੇ-ਕਿਤੇ ਹਲਕੀ ਬੂੰਦਾ ਬਾਂਦੀ ਵੀ ਹੋ ਰਹੀ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਹਾਲੇ ਆਉਣ ਵਾਲੇ ਤਿੰਨ ਤੋਂ ਚਾਰ ਦਿਨ ਮੌਸਮ ਅਜਿਹਾ ਹੀ ਬਣਿਆ ਰਹੇਗਾ ਤਾਪਮਾਨ ਵਿੱਚ ਹੋਰ ਵੀ ਗਿਰਾਵਟ ਆ ਸਕਦੀ ਹੈ।
ਪਿਛਲੇ ਦਿਨੀਂ ਦੁਪਹਿਰ ਤੋਂ ਬਾਅਦ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਤੇਜ ਹਨ੍ਹੇਰੀ ਦੇ ਨਾਲ ਮੀਂਹ ਪਿਆ। ਮੌਸਮ ਵਿਭਾਗ ਦੀ ਮੰਨੀਏ ਤਾਂ 29 ਮਈ ਤੋਂ ਪਹਿਲੀ ਜੂਨ ਤੱਕ ਸੂਬੇ ਵਿੱਚ ਤੇਜ ਹਵਾਵਾਂ ਦੇ ਨਾਲ ਮੀਂਹ ਪਵੇਗਾ। ਜ਼ਿਆਦਾਤਰ ਤਾਪਮਾਨ ਵਿੱਚ ਸੱਤ ਡਿਗਰੀ ਸੈਲਸਿਅਸ ਦੀ ਗਿਰਾਵਟ ਦਰਜ ਕੀਤੀ ਗਈ। ਪਟਿਆਲਾ, ਲੁਧਿਆਣਾ, ਮਾਨਸਾ, ਬਰਨਾਲ , ਪਠਾਨਕੋਟ, ਗੁਰਦਾਸਪੁਰ, ਫਰੀਦਕੋਟ, ਮੁਕਤਸਰ ਅਤੇ ਨੰਗਲ ਵਿੱਚ ਵੀਰਵਾਰ ਨੂੰ ਤੇਜ ਹਨ੍ਹੇਰੀ ਦੇ ਨਾਲ ਮੀਂਹ ਪਿਆ। ਪਟਿਆਲਾ ਵਿੱਚ ਤੇਜ ਮੀਂਹ ਨਾਲ ਸੜਕਾਂ ‘ਤੇ ਪਾਣੀ ਭਰ ਗਿਆ।
ਬੀਤੇ ਦਿਨੀਂ ਕਿਹੜੇ ਸ਼ਹਿਰ ਦਾ ਕਿੰਨਾ ਵੱਧ ਤੋਂ ਵੱਧ ਤਾਪਮਾਨ
ਬਠਿੰਡਾ-44.5
ਫਿਰੋਜ਼ਪੁਰ-44
ਜਲੰਧਰ-39.5
ਅੰਮਿ੍ਤਸਰ-38.8
ਲੁਧਿਆਣਾ-38.7
ਪਟਿਆਲਾ-37.9
ਪਠਾਨਕੋਟ-37.7