ਵਿਰੋਧੀ ਧਿਰ ਦੇ ਲੀਡਰ ਐਂਡਰਿਊ ਸ਼ੀਅਰ ਨੇ ਕਿਹਾ ਕਿ ਏਸ਼ੀਅਨ ਮੁਲਕਾਂ ਲਈ ਪਾਇਪਲਾਇਨ ਦਾ ਵਿਸਥਾਰ ਕਰਨਾ ਕੈਨੇਡਾ ਦੇ ਐਨਰਜੀ ਸੈਕਟਰ ਨਾਲ ਜੁੜੇ ਲੋਕਾਂ ਲਈ ਬਿਹਤਰ ਹੈ ਅਤੇ ਵਪਾਰਕ ਰਿਸ਼ਤੇ ਵੀ ਮਜਬੂਤ ਹੋਣੇ ਚਾਹੀਦੇ ਹਨ। ਖਾਸਕਰ ਚੀਨ ਦੇ ਮਾਮਲੇ ਵਿੱਚ ਇਹ ਜ਼ਰੂਰੀ ਹੈ ਪਰ ਏਸ਼ੀਅਨ ਡਿਵੈਲਪਮੈਂਟ ਬੈਂਕ ਨੂੰ ਸਹਾਇਤਾ ਦੇਣ ਦੀ ਜ਼ਰੂਰਤ ਨਹੀਂ ਹੈ। ਸ਼ੀਅਰ ਨੇ ਆਖਿਆ ਕਿ ਚੀਨ ਵੱਲੋਂ ਦੋ ਕੈਨੇਡੀਅਨ ਨਾਗਰਿਕ ਡਿਟੇਨ ਕੀਤੇ ਗਏ ਹਨ ਅਤੇ ਕਨੋਲਾ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਪਰ ਲਿਬਰਲ ਸਰਕਾਰ ਕੁੱਝ ਨਹੀਂ ਕਰ ਸਕੀ। ਸ਼ੀਅਰ ਮੁਤਾਬਕ ਕੰਜ਼ਰਵੇਟਿਵ ਪਾਰਟੀ ਨੇ ਭਾਰਤ ਨੂੰ ਤੇਲ ਦੀ ਸਪਲਾਈ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲ ਕੀਤੀ ਸੀ।