ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਉਡਾਣ ਭਰਣਗੀਆਂ ਘਰੇਲੂ ਫਲਾਈਟਾਂ

TeamGlobalPunjab
1 Min Read

ਅੰਮ੍ਰਿਤਸਰ: ਲਾਕਡਾਉਨ ਦੇ ਦੋ ਮਹੀਨੇ ਬਾਅਦ 25 ਮਈ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਵਿੱਚ ਹਰ ਰੋਜ਼ ਉਡਾਣ ਭਰਨ ਵਾਲੀ ਸੱਤ ਉਡਾਣਾਂ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਅੰਮ੍ਰਿਤਸਰ ਤੋਂ ਲਗਭਗ 63 ਦਿਨ ਬਾਅਦ ਘਰੇਲੂ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਹਵਾਈ ਅੱਡੇ ਵਿੱਚ ਤਾਇਨਾਤ ਸਟਾਫ ਸਰਗਰਮ ਹੋ ਗਿਆ ਹੈ।

ਅੰਮ੍ਰਿਤਸਰ ਏਅਰਪੋਰਟ ਦੇ ਡਾਇਰੈਕਟਰ ਮਨੋਜ ਚਿਨਸੋਰਿਆ ਨੇ ਇੱਕ ਵਿਸ਼ੇਸ਼ ਗੱਲਬਾਤ ਵਿੱਚ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਛੇ ਫਲਾਈਟਸ ਹਰ ਰੋਜ਼, ਇੱਕ ਫਲਾਈਟ ਹਫ਼ਤੇ ਵਿੱਚ ਤਿੰਨ ਦਿਨ ਅਤੇ ਇੱਕ ਵਿਸ਼ੇਸ਼ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਨ੍ਹਾਂ ਫਲਾਈਟਸ ਵਿੱਚ ਅੰਮ੍ਰਿਤਸਰ ਮੁੰਬਈ, ਅੰਮ੍ਰਿਤਸਰ- ਦਿੱਲੀ, ਅੰਮ੍ਰਿਤਸਰ-ਪਟਨਾ ਸਾਹਿਬ ਅਤੇ ਅੰਮ੍ਰਿਤਸਰ-ਜੈਪੁਰ ਸ਼ਾਮਲ ਹਨ।

ਫਲਾਈਟਸ ਸ਼ੁਰੂ ਕਰਨ ਲਈ ਕੁੱਝ ਗਾਇਡਲਾਇਨ ਉਨ੍ਹਾਂ ਕੋਲ ਆਈਆਂ ਹਨ। ਕੋਰੋਨਾ ਕਾਰਨ ਹਵਾਈ ਅੱਡੇ ਤੇ ਟਚ ਲੈੱਸ ਵਿਵਸਥਾ ਲਾਗੂ ਕੀਤੀ ਜਾਵੇਗੀ। ਯਾਤਰੀਆਂ ਅਤੇ ਏਅਰਲਾਈਨ ਦੇ ਸਟਾਫ ਵਿੱਚ ਘੱਟ ਤੋਂ ਘੱਟ ਸੰਪਰਕ ਹੋਵੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ। ਹਵਾਈ ਅੱਡੇ ਵਿੱਚ ਯਾਤਰੀਆਂ ਨੂੰ ਸੈਨਿਟਾਇਜ਼ ਕਰਨ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਯਾਤਰੀਆਂ ਦੇ ਸਮਾਨ ਨੂੰ ਵੀ ਸੈਨਿਟਾਇਜ਼ ਕੀਤਾ ਜਾਵੇਗਾ।

Share This Article
Leave a Comment