ਨਿਊ ਯਾਰਕ : ਵਿਦੇਸ਼ੀ ਧਰਤੀ ਤੋਂ ਘਾਟ ਗਿਣਤੀਆਂ ਨਾਲ ਧੱਕੇਸ਼ਾਹੀ ਦੇ ਮਾਮਲੇ ਹਰ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਦੇ ਚਲਦਿਆ ਇਥੋਂ ਦੇ ਇਕ ਵਿਦਿਆਰਥੀ ਵਲੋਂ ਬੋਰਡ ਆਫ ਐਜੂਕੇਸ਼ਨ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ । ਰਿਪੋਰਟਾਂ ਮੁਤਾਬਿਕ ਵਿਦਿਆਰਥੀ ਦਾ ਦੋਸ਼ ਹੈ ਕਿ ਉਸ ਨਾਲ ਸਕੂਲ ਵਿਚ ਗਲਤ ਰਵਈਆ ਕੀਤਾ ਜਾ ਰਿਹਾ ਸੀ ਅਤੇ ਹੁਣ ਉਸ ਨੂੰ ਸਕੂਲ ਵਿੱਚੋ ਕੱਢ ਦਿੱਤੋ ਗਿਆ । ਨਾਬਾਲਿਗ ਵਿਦਿਆਰਥੀ ਦਾ ਦਾਅਵਾ ਹੈ ਕਿ ਉਸ ਨਾਲ ਲੰਬੇ ਸਮੇ ਤੋਂ ਗੱਲ ਰਵਈਆ ਅਪਣਾਇਆ ਜਾ ਰਿਹਾ ਸੀ ਉਸ ਨੂੰ ਮਾਨਸਿਕ ਤਣਾਓ ਦਿਤਾ ਜਾ ਰਿਹਾ ਸੀ । ਜਿਸ ਕਾਰਨ ਉਸ ਨੂੰ ਸਕੂਲ ਛਾੜੇਂ ਲਈ ਮਜ਼ਬੂਰ ਹੋਣਾ ਪਿਆ ।
ਜਾਣਕਾਰੀ ਮੁਤਾਬਿਕ ਸਿੱਖ ਸੰਗਠਨ ਵਲੋਂ ਨਿਊਜਰਸੀ ਦੇ ਗਲੁਸੇਸਟਰ ਕਾਉਂਟੀ ਸਥਿਤ ਸਪੈਸ਼ਲ ਸਰਵਿਸ ਸਕੂਲ ਡਿਸਟ੍ਰਿਕਟ ਬੋਰਡ ਆਫ ਐਜੁਕੇਸ਼ਨ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ।ਸ਼ਿਕਾਇਤ ਵਿਚ ਦੋਸ਼ ਹੈ 2018 ਤੋਂ ਇਸ ਵਿਦਿਆਰਥੀ ਨੂੰ ਬਦਮਾਸ਼ੀ ਦਾ ਸ਼ਿਕਾਰ ਹੋਣਾ ਪਿਆ । ਇਸ ਤੋਂ ਬਾਅਦ ਬਚੇ ਦੀ ਮਾਂ ਨੇ ਕਿਹਾ ਉਨ੍ਹਾਂ ਨੂੰ ਉਮੀਦ ਹੈ ਕਿ ਅਦਾਲਤ ਵਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ ਇਨਸਾਫ ਦਿਤਾ ਜਾਵੇਗਾ ਅਤੇ ਬੱਚਿਆਂ ਲਈ ਸੁਰੱਖਿਅਤ ਮਾਹੌਲ ਦੀ ਸਿਰਜਣਾ ਕੀਤੀ ਜਾਵੇਗੀ