ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਾ ਮੁਮਤਾਜ਼ ਬਾਰੇ ਹਾਲ ਹੀ ਵਿੱਚ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਪਰ ਇਨ੍ਹਾਂ ਅਫਵਾਹਾਂ ਦਾ ਅਭਿਨੇਤਰੀ ਮੁਮਤਾਜ਼ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਖੰਡਨ ਕੀਤਾ ਹੈ। ਮੁਮਤਾਜ਼ ਨੇ ਵੀਡੀਓ ਕਿਹਾ ਕਿ ਉਹ ਅਜੇ ਵੀ ਠੀਕ ਹਨ। ਉਨ੍ਹਾਂ ਕਿਹਾ ਕਿ “ਦੋਸਤੋ, ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ। ਦੇਖੋ, ਮੈਂ ਮਰੀ ਨਹੀਂ ਹਾਂ। ਮੈਂ ਜਿੰਦਾ ਹਾਂ। ਲੋਕ ਮੈਨੂੰ ਜਿੰਨੀ ਬਜ਼ੁਰਗ ਦਸ ਰਹੇ ਹਨ ਮੈਂ ਉਨੀ ਬੁੱਢੀ ਨਹੀਂ ਹਾਂ । ”
https://www.instagram.com/p/CAfAS7PHp_3/?utm_source=ig_web_copy_link
ਇਸ ਵੀਡੀਓ ਨੂੰ ਮੁਮਤਾਜ਼ ਦੀ ਬੇਟੀ ਤਾਨਿਆ ਮਧਵਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਟ ‘ਤੇ ਸ਼ੇਅਰ ਕੀਤਾ ਹੈ। ਤਾਨਿਆ ਨੇ ਗਲਤ ਖ਼ਬਰਾਂ ਨਾ ਫੈਲਾਉਣ ਦੀ ਬੇਨਤੀ ਕਰਦਿਆਂ ਲਿਖਿਆ, “ਮੇਰੀ ਮਾਂ ਵੱਲੋਂ ਆਪਣੇ ਪ੍ਰਸ਼ੰਸਕਾਂ ਨੂੰ ਸੁਨੇਹਾ! ਉਸ ਦੇ ਦੇਹਾਂਤ ਦੀ ਇਕ ਹੋਰ ਖ਼ਬਰ ਇਸ ਵੇਲੇ ਵਾਇਰਲ ਹੋ ਰਹੀ ਹੈ, ਉਹ ਸਿਹਤਮੰਦ ਹੈ ਅਤੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜੀ ਰਹੀ ਹੈ। ਉਹ ਤਸਵੀਰਾਂ ਜੋ ਇੰਟਰਨੈਟ ‘ਤੇ ਫੈਲ ਰਹੀਆਂ ਹਨ ਉਹ ਪੁਰਾਣੀਆਂ ਸਨ,ਜਦੋਂ ਉਹ ਕੈਂਸਰ ਨਾਲ ਲੜ ਰਹੇ ਸਨ. “