ਚੰਡੀਗੜ੍ਹ : ਸੂਬੇ ਅੰਦਰ ਅੱਜ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਜੇਕਰ ਇਹ ਕਹਿ ਲਿਆ ਜਾਵੇ ਕਿ ਕਾਲੇ ਦਿਨ ਖਤਮ ਹੋ ਗਏ ਹਨ ਤਾ ਕੋਈ ਅਤਿ ਕਥਨੀ ਨਹੀਂ ਹੋਵੇਗੀ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੂਰੇ ਸੂਬੇ ਅੰਦਰ ਅੱਜ ਸਿਰਫ ਇਕ ਮਾਮਲਾ ਹੀ ਪੌਜੇਟਿਵ ਆਇਆ ਹੈ । ਦੱਸਣਯੋਗ ਹੈ ਕਿ ਇਹ ਮਾਮਲਾ ਲੁਧਿਆਣਾ ਜਿਲੇ ਅੰਦਰ ਸਾਹਮਣੇ ਆਇਆ ਹੈ । ਇਸ ਨਾਲ ਸੂਬੇ ਵਿਚ ਮਾਮਲਿਆਂ ਦੀ ਗਿਣਤੀ 2029 ਹੋ ਗਈ ਹੈ । ਸੂਬੇ ਵਿਚ 1847 ਵਿਅਕਤੀ ਇਲਾਜ਼ ਤੋਂ ਬਾਅਦ ਠੀਕ ਹੋ ਕਿ ਆਪੋ ਆਪਣੇ ਘਰ ਨੂੰ ਚਲੇ ਗਏ ਹਨ ਹੁਣ ਸਿਰਫ 143 ਵਿਅਕਤੀ ਹੀ ਇਲਾਜ਼ ਅਧੀਨ ਹਨ।