ਸਿਰਸਾ ਨੇ ਕੀਤੀ ਸਿੱਖ ਸੰਸਥਾਵਾਂ ਦਾ ਸੋਨਾ ਕੇਂਦਰ ਨੂੰ ਦੇਣ ਦੀ ਅਪੀਲ! ਸੁਖਬੀਰ ਨੇ ਦਸਿਆ ਅਣਭੋਲ ਸੁਝਾਅ

TeamGlobalPunjab
1 Min Read

ਚੰਡੀਗੜ੍ਹ : ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੇ ਗਏ ਬਿਆਨ ਤੇ ਸਿਆਸਤ ਗਰਮਾਈ ਹੋਈ ਹੈ । ਦਰਅਸਲ ਬੀਤੇ ਦਿਨੀਂ ਸਿਰਸਾ ਦਾ ਬਿਆਨ ਸਾਹਮਣੇ ਆਇਆ ਸੀ ਕਿ ਸਿੱਖ ਸੰਸਥਾਵਾਂ ਦਾ ਸੋਨਾਂ ਕੇਂਦਰ ਸਰਕਾਰ ਨੂੰ ਜਮਾਂ ਕਰਵਾ ਦੇਣਾ ਚਾਹੀਦਾ ਹੈ । ਇਸ ਤੋਂ ਬਾਅਦ ਸਿਰਸਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ । ਇਸ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਿੱਖ ਗੁਰਧਾਮਾਂ ਉੱਤੇ ਲੱਗਿਆ ਸੋਨਾ ਸਿੱਖ ਕੌਮ ਦਾ ਸਾਂਝਾ ਸਰਮਾਇਆ ਹਨ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਵੱਲੋਂ ਇਸ ਸਰਮਾਏ ਦਾ ਕੋਈ ਨਿੱਕਾ ਜਿਹਾ ਹਿੱਸਾ ਵੀ ਦਾਨ ਕਰਨ ਬਾਰੇ ਸੋਚਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।

ਛੋੋਟੇ ਬਾਦਲ ਨੇ ਕਿਹਾ ਕਿ ਕੌੌਮ ਨੂੰ ਪੰਥ ਦੇ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਕਿਸੇ ਸਿਖ ਆਗੂ ਦੀ ਜੁੁੁੁਬਾਨ ਫਿਸਲ ਜਾਣ ਤੇ ਹਮੇਸ਼ਾਂ ਫਾਇਦਾ ਉਠਾਉਣ ਦੀ ਤਾਕ ਵਿਚ ਰਹਿੰਦੇ ਹਨ।
ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਦਾ ਹਵਾਲਾ ਦਿੰਦਿਆਂ ਸੁਖਬੀਰ ਨੇ ਉਸਨੂੰ ਅਣਭੋਲ ਸੁਝਾਅ ਕਰਾਰ ਦੇ ਦਿੱਤਾ । ਉਨ੍ਹਾਂ ਕਿਹਾ ਕਿ ਇਸ ਅਣਭੋਲ ਗਲਤੀ ਲਈ ਸਿਰਸਾ ਨੇ ਸਿੱਖਾਂ  ਤੋਂ ਮੁਆਫੀ ਮੰਗ ਲਈ ਹੈ।

Share this Article
Leave a comment