ਕੈਨੇਡਾ ਭਰ ਦੇ ਵਿੱਚ ਫਰੰਟ ਲਾਇਨ ਵਰਕਰਜ਼ ਕੋਵਿਡ-19 ਵਿਰੁੱਧ ਲੜਾਈ ਲੜ੍ਹ ਰਹੇ ਹਨ। ਬਰੈਂਪਟਨ ਦੇ ਐਮਿਕਾ ਪੀਲ ਵਿਲੇਜ ਸੀਨੀਅਰ ਲਿਵਿੰਗ ਹੋਮ ਵਿਖੇ ਕੰਮ ਕਰਨ ਵਾਲੇ ਸਟਾਫ ਦੀ ਹੌਂਸਲਾ ਅਫਜਾਈ ਸਿਟੀ ਵੱਲੋਂ ਕੀਤੀ ਗਈ। ਇਸ ਮੌਕੇ ਆਮ ਲੋਕ ਵੀ ਫਰੰਟ ਲਾਇਨ ਵਰਕਰਾਂ ਨੂੰ ਧੰਨਵਾਦ ਕਰਨ ਲਈ ਪਹੁੰਚੇ ਸਨ। ਜਿੰਨ੍ਹਾਂ ਹੱਥਾਂ ਵਿੱਚ ਬੋਰਡ ਫੜ੍ਹ ਕੇ ਅਤੇ ਡਾਂਸ ਕਰਕੇ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਫਰੰਟ ਲਾਇਨ ਵਰਕਰ ਵੀ ਉਨ੍ਹਾਂ ਨਾਲ ਆ ਕੇ ਸ਼ਾਮਲ ਹੋਏ ਜਿਸ ਨਾਲ ਇਹ ਇੱਕ ਈਵੈਂਟ ਦਾ ਰੂਪ ਧਾਰ ਗਿਆ। ਸੀਨੀਅਰਜ਼ ਵੱਲੋਂ ਆਪਣੇ ਕਮਰਿਆਂ ਦੀਆਂ ਬਾਲਕੋਨੀਆਂ ਵਿੱਚ ਖੜ੍ਹ ਕੇ ਇਸ ਪਲ ਦਾ ਅਨੰਦ ਲਿਆ ਗਿਆ। ਕਾਬਿਲੇਗੌਰ ਹੈ ਕਿ ਫਰੰਟ ਲਾਈਨ ਵਰਕਰਾਂ ਦੀ ਸਰਾਹਨਾ ਕਰਨੀ ਬਣਦੀ ਹੈ ਕਿਉਂ ਕਿ ਇਹਨਾਂ ਦੇ ਵੱਲੋਂ ਕੋਰੋਨਾ ਵਾਇਰਸ ਦਾ ਡਟ ਕੇ ਸਾਹਮਣਾ ਕੀਤਾ ਜਾ ਰਿਹਾ ਹੈ। ਅੱਜ ਜਦੋਂ ਸਾਰੀ ਦੁਨੀਆ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਆਪਣੇ ਘਰਾਂ ਵਿਚ ਸੁਰੱਖਿਤ ਬੈਠੀ ਹੈ ਤਾਂ ਉਸ ਸਮੇਂ ਇਹ ਲੋਕ ਆਪਣੇ ਪਰਿਵਾਰਾਂ ਨੂੰ ਘਰਾਂ ਵਿਚ ਛੱਡਕੇ ਖੁਦ ਮੈਦਾਨ ਦੇ ਵਿਚ ਉਤਰੇ ਹੋਏ ਹਨ। ਕੋਰੋਨਾ ਵਾਇਰਸ ਇਕ ਅਜਿਹੀ ਬਿਮਾਰੀ ਹੈ ਜੋ ਕਿ ਮਹਿਸੂਸ ਨਹੀਂ ਕੀਤਾ ਜਾ ਸਕਦਾ ਹੈ ਕਿ ਸਾਹਮਣੇ ਵਾਲੇ ਨੂੰ ਹੈ ਜਾਂ ਫਿਰ ਨਹੀਂ।ਅਜਿਹੇ ਦੇ ਵਿਚ ਇਹ ਲੋਕ ਆਪਣੀ ਪੂਰੀ ਤਨਦੇਹੀ ਦੇ ਨਾਲ ਡਿਊਟੀ ਕਰ ਰਹੇ ਹਨ ਅਤੇ ਹਰ ਇਕ ਇਨਸਾਨ ਦੀ ਵੱਧ ਤੋਂ ਵੱਧ ਮਦਦ ਕਰਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ।