ਚੰਡੀਗੜ੍ਹ : ਇਕ ਪਾਸੇ ਅਜ ਜਿਥੇ ਦੇਸ਼ ਵਿਚ ਮਹਾਮਾਰੀ ਕਾਰਨ 100 ਤੋਂ ਵਧੇਰੇ ਜਾਨਾਂ ਚਲੀਆਂ ਗਈਆਂ ਹਨ ਉਥੇ ਹੀ ਸੂਬੇ ਵਿਚੋਂ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ । ਜੀ ਹਾਂ ਸੂਬੇ ਵਿੱਚ ਵੱਡੇ ਪੱਧਰ ਤੇ ਕੋਰੋਨਾ ਦੇ ਮਰੀਜ਼ ਠੀਕ ਹੋ ਗਏ ਹਨ । ਜੇਕਰ ਅਜ ਦੀ ਹੀ ਗਲ ਕਰੀਏ ਤਾਂ 109 ਮਰੀਜ਼ਾਂ ਨੂੰ ਇਲਾਜ ਉਪਰੰਤ ਘਰ ਭੇਜ ਦਿੱਤਾ ਗਿਆ ਹੈ । ਸੂਬੇ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 1964 ਹੈ ਜਿਨ੍ਹਾਂ ਵਿੱਚੋਂ 1366 ਠੀਕ ਹੋ ਗਏ ਹਨ ।
ਦਸ ਦੇਈਏ ਕਿ ਇਸ ਦੇ ਨਾਲ ਅਜ 18 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ । ਲੁਧਿਆਣਾ (5), ਨਵਾਂ ਸ਼ਹਿਰ (3), ਅੰਮ੍ਰਿਤਸਰ (6) ਅਤੇ ਫਰੀਦਕੋਟ (4) ਤੋਂ ਮਾਮਲੇ ਸਾਹਮਣੇ ਆਏ ਹਨ ।