ਬਰੈਂਪਟਨ ਦੇ ਵਿੱਚ ਬਹੁਤ ਸਾਰੇ ਲੋਕ ਸਟੇਟ ਆਫ ਐਮਰਜੈਂਸੀ ਦੇ ਚਲਦਿਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਜਿਸ ਕਾਰਨ ਬਹੁਤ ਲੋਕਾਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਬਹੁਤ ਨੂੰ ਵਾਰਨਿੰਗ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ 28 ਚਾਰਜ ਐਮਰਜੈਂਸੀ ਮੈਨੇਜਮੈਂਟ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਲਗਾਏ ਗਏ ਹਨ ਜਦਕਿ 5 ਚਾਰਜ ਪਾਰਕਿੰਗ ਲਾਟ ਗੈਦਰਿੰਗ ਕਾਰਨ ਲਗਾਏ ਗਏ ਹਨ ਇਸਤੋਂ ਇਲਾਵਾ 6 ਗੈਰ-ਜ਼ਰੂਰੀ ਕੰਸਟ੍ਰਕਸ਼ਨ ਕੰਮ ਕਾਰਨ ਲਗਾਏ ਗਏ ਹਨ।