ਡੈਸਕ:- ਦੇਸ਼ ਦੇ ਵਿਚ ਬਹੁਤ ਵੱਡਾ ਤੂਫਾਨ ਆਉਣ ਵਾਲਾ ਹੈ ਜਿਸਦੀ ਭਵਿੱਖਬਾਣੀ ਭਾਰਤੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਅਧਿਕਾਰੀਆਂ ਨੇ ਚੱਕਰਵਰਤੀ ਤੂਫਾਨ ਨੂੰ ਲੈਕੇ ਅਲਰਟ ਜਾਰੀ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਗਾਲ ਦੀ ਖਾੜੀ ਦੇ ਦੱਖਣ ਪੂਰਬ ਵਿਚ ਘੱਟ ਦਬਾਅ ਵੇਖਿਆ ਗਿਆ ਹੈ ਜੋ ਕਿ ਅਗਲੇ ਦੋ ਦਿਨਾਂ ਵਿਚ ਤੂਫਾਨ ਦਾ ਰੂਪ ਧਾਰਨ ਕਰ ਸਕਦਾ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ਅਪਡੇਟ ਜਾਰੀ ਕੀਤਾ ਸੀ ਅਤੇ ਅਗਲੇ 24 ਘੰਟੇ ਵਿਚ ਇਹ ਖਤਰਨਾਕ ਤੂਫਾਨ ਤਬਾਹੀ ਮਚਾ ਸਕਦਾ ਹੈ। ਦੇਸ਼ ਦੇ ਪਹਾੜੀ ਇਲਾਕਿਆਂ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਦੇ ਨਾਲ ਹੀ ਪੰਜਾਬ,ਹਰਿਆਣਾ, ਉਤਰੀ ਰਾਜਸਥਾਨ ਅਤੇ ਪੱਛਮੀ ਉਤਰ ਪ੍ਰਦੇਸ਼ ਵਿਚ ਮੌਸਮ ਖਰਾਬ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੂਫਾਨ ਦੀ ਗਤੀ 190 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਜੋ ਕਿ ਕਈ ਇਲਾਕਿਆਂ ਵਿਚ ਦਹਿਸ਼ਤ ਮਚਾ ਸਕਦਾ ਹੈ। ਅੰਗੇਮਾਨ ਨਿਕੋਬਾਰ ਵਿਚ ਤੇਜ ਬਾਰਿਸ਼ ਹੋ ਸਕਦੀ ਹੈ। ਓੜੀਸਾ ਵਿਚ ਵੀ ਬਾਰਿਸ਼ ਦੇ ਪੂਰੇ ਆਸਾਰ ਹਨ। ਇਸਤੋਂ ਇਲਾਵਾ 5-6 ਦਿਨ ਮੌਸਮ ਖਰਾਬ ਰਹਿਣ ਦੇ ਪੂਰੇ ਆਸਾਰ ਬਣੇ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਹਾਲਾਤਾਂ ਤੇ ਉਹਨਾਂ ਨੇ ਪੂਰੀ ਨਿਗਾ ਬਣਾਕੇ ਰੱਖੀ ਹੋਈ ਹੈ। ਇਸਦੇ ਨਾਲ ਹੀ ਐਨਡੀਆਰਐਫ ਦੀਆਂ ਟੀਮਾਂ ਨੂੰ ਵੀ ਅਲਰਟ ਕਰ ਦਿਤਾ ਗਿਆ ਹੈ।ਕਿਉਂ ਕਿ ਹਵਾ ਦਾ ਘੱਟ ਦਬਾਅ ਬੰਗਾਲ ਦੀ ਖਾੜੀ ਦੇ ਦੱਖਣ ਪੂਰਬ ਵੱਲ ਵੇਖਿਆ ਗਿਆ ਹੈ ਇਸ ਲਈ ਓੜੀਸਾ ਸਰਕਾਰ ਨੇ ਮਛੇਰਿਆਂ ਨੂੰ ਮੱਧ ਸਾਗਰ ਵਿਚ ਨਾ ਜਾਣ ਦੀ ਚੇਤਾਵਨੀ ਦਿਤੀ ਹੈ।