ਨਵੀਂ ਦਿੱਲੀ : ਅਜ ਉਤਰ ਪ੍ਰਦੇਸ਼ ਦੇ ਔਰਿਆ ਇਲਾਕੇ ਵਿੱਚ ਵਾਪਰੇ ਹਾਦਸੇ ਨੇ ਰੂਹ ਨੂੰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ । ਇਸ ਹਾਦਸੇ ਵਿਚ 24 ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਕਈ ਗੰਭੀਰ ਜ਼ਖਮੀ ਹੋ ਗਏ । ਇਸ ਘਟਨਾ ਤੇ ਹੁਣ ਸਿਆਸਤਦਾਨ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਵੀ ਇਸ ਮਸਲੇ ਤੇ ਕਈ ਸਵਾਲ ਖੜੇ ਕੀਤੇ ਗਏ ਹਨ ।
Read also : ਮਜ਼ਦੂਰਾਂ ਨਾਲ ਭਰੇ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ, 24 ਦੀ ਮੌਤ ਕਈ ਜ਼ਖਮੀ
ਦਸ ਦੇਈਏ ਕਿ ਪ੍ਰਧਾਨ ਮੰਤਰੀ ਵਲੋਂ ਟਵੀਟ ਕਰਦਿਆਂ ਸਵਾਲ ਕੀਤਾ ਗਿਆ ਹੈ ਕਿ ਹਰ ਵਾਰ ਮਜਦੂਰ ਹੀ ਕਿਉਂ ਮਰ ਰਿਹਾ ਹੈ । ਉਨ੍ਹਾਂ ਕਿਹਾ ਕਿ ਕੋਈ ਭੁੱਖ ਨਾਲ ਮਰ ਰਿਹਾ ਹੈ ਕੋਈ ਰੇਲ ਦੀ ਪਟਰੀ ਤੇ ਮਰ ਰਿਹਾ ਹੈ ਤੇ ਕੋਈ ਸੜਕ ਤੇ ਮਰ ਰਿਹਾ ਹੈ ਪਰ ਹਰ ਵਾਰ ਮਜਦੂਰ ਹੀ ਮਰ ਰਿਹਾ ਹੈ ਸਰਕਾਰ ਕਦੇ ਨਹੀਂ ਮਰਦੀ ਕਿਉਂਕਿ ਸਰਕਾਰ ਦਾ ਜਮੀਰ ਮਰ ਗਿਆ ਹੈ ।
https://twitter.com/manmohansingh__/status/1261510995912151042