ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਨੂੰ 6 ਵਜੇ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋਣਗੇ। ਦੱਸ ਦਈਏ ਇਸ ਤੋਂ ਪਹਿਲਾ ਉਨ੍ਹਾਂ ਨੇ ਬੀਤੇ ਦਿਨੀ ਟਵੀਟ ਰਾਹੀਂ ਅੱਜ ਸਵੇਰੇ 11 ਵਜੇ ਲਾਈਵ ਹੋਣ ਦੀ ਜਾਣਕਾਰੀ ਦਿੱਤੀ ਸੀ ਪਰ ਹੁਣ ਇਹ ਸਮਾਂ ਬਦਲ ਕੇ ਸ਼ਾਮ ਦੇ 6 ਵਜੋੇ ਦਾ ਕਰ ਦਿਤਾ ਹੈ। ਇਸ ਦੌਰਾਨ ਉਹ ਜਨਤਾ ਦੇ ਕੋਵਿਡ-19 ਸਬੰਧੀ ਸਵਾਲਾਂ ਦਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਹੈਸ਼ਟੈਗ #AskCaptain ਦੀ ਵਰਤੋਂ ਕਰ ਕੇ ਆਪਣਾ ਸਵਾਲ ਭੇਜ ਸਕਦਾ ਹੈ। ਉਨ੍ਹਾਂ ਨੂੰ ਸਵਾਲਾਂ ਦੀ ਉਡੀਕ ਰਹੇਗੀ…
Will go Live on my Facebook page tomorrow (on May 16) and take your questions pertaining to #Covid19 in today’s challenging times and answer those in my interaction. You can send me your questions by using the hashtag #AskCaptain. Looking forward to hearing from you all! pic.twitter.com/LosCZZ8iiH
— Capt.Amarinder Singh (@capt_amarinder) May 15, 2020
ਕਿਆਸ ਲਗਾਏ ਜਾ ਰਹੇ ਹਨ ਕਿ ਉਹ ਇਸ ਦੌਰਾਨ ਕੋਰੋਨਾ ਕਾਰਨ ਲਾਗੂ ਕੀਤੇ ਲਾਕਡਾਊਨ ਦੀ ਮਿਆਦ ਵਧਾਉਣ ਸਬੰਧੀ ਤਸਵੀਰ ਸਾਫ਼ ਕਰ ਸਕਦੇ ਹਨ।