ਚੰਡੀਗੜ੍ਹ: ਜਿਸ ਦਿਨ ਤੋਂ ਦੇਸ਼ ਅੰਦਰ ਲੌਕ ਡਾਉਨ ਕੀਤਾ ਗਿਆ ਹੈ ਉਸ ਦਿਨ ਤੋਂ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਸੋਸ਼ਲ ਮੀਡੀਆ ਰਾਹੀਂ ਸਰਕਾਰ ਦੀਆਂ ਕਮੀਆਂ ਅਤੇ ਚੰਗੇ ਕਦਮਾਂ ਸਬੰਧੀ ਪ੍ਰਤੀਕਿਰਿਆਵਾ ਦਿੰਦੇ ਰਹੇ ਹਨ । ਇਸ ਦੇ ਚਲਦਿਆਂ ਅਜ ਅਮਨ ਅਰੋੜਾ ਵਲੋਂ ਕਾਂਗਰਸੀ ਮੰਤਰੀਆਂ ਦੇ ਵਿਵਾਦ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਅਮਨ ਅਰੋੜਾ ਦਾ ਕਹਿਣਾ ਹੈ ਕਿ ਅਧਿਕਾਰੀਆਂ, ਕਾਂਗਰਸੀ ਵਜੀਰਾਂ ਅਤੇ ਵਿਧਾਇਕਾਂ ਵਿਚਕਾਰ ਪੈਦਾ ਹੋਏ ਵਿਵਾਦ ਨੇ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ ।
ਅਮਨ ਅਰੋੜਾ ਨੇ ਕਿਹਾ ਕਿ ਜਿਸ ਢੰਗ ਨਾਲ ਅਜ ਵਜੀਰਾਂ ਵਿਚਕਾਰ ਜਰਨਲ ਵਰਗੇ ਦਲਿਤ ਮੈਚ ਚਲ ਰਿਹਾ ਹੈ ਉਸ ਨਾਲ ਧਰਮ ਨਿਰਪੱਖ ਕਹਾਉਣ ਵਾਲੀ ਕਾਂਗਰਸ ਪਾਰਟੀ ਬਾਰੇ ਸਾਰਿਆਂ ਨੂੰ ਪਤਾ ਲਗ ਗਿਆ ਹੈ । ਉਨ੍ਹਾਂ ਕਿਹਾ ਕਿ ਅਜ ਤੋਂ ਬਾਅਦ ਕਾਂਗਰਸ ਪਾਰਟੀ ਸਰਕੂਲਰ ਪਾਰਟੀ ਕਹਾਉਣ ਦੇ ਯੋਗ ਨਹੀਂ ਰਹੀ ।