ਕਰਨ ਅਵਤਾਰ ਸਿੰਘ ਨੂੰ ਬਣਾਇਆ ਜਾ ਰਿਹਾ ਹੈ ਬਲੀ ਦਾ ਬੱਕਰਾ: ਅਮਨ ਅਰੋੜਾ

TeamGlobalPunjab
1 Min Read

ਚੰਡੀਗੜ੍ਹ : ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦਾ ਮੁੱਦਾ ਠੰਡਾ ਹੋਣ ਬਜਾਇ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ । ਕੈਪਟਨ ਸਰਕਾਰ ਦੇ ਵਜੀਰਾਂ ਵਲੋਂ ਮੁੱਖ ਸਕੱਤਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸੇ ਦਰਮਿਆਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਅਵਤਾਰ ਸਿੰਘ ਨੂੰ ਸਿਰਫ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ । ਅਮਨ ਅਰੋੜਾ ਨੇ ਰੈਵੀਨਿਊ ਵਿੱਚ ਪਏ ਵੱਡੇ ਘਾਟੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜਿੰਮੇਵਾਰ ਠਹਿਰਾਇਆ ਹੈ ।

ਕੈਬਨਿਟ ਮੰਤਰੀਆਂ ਵੱਲੋ ਕੀਤੇ ਜਾ ਰਹੇ ਟਵੀਟਾਂ ਤੇ ਅਮਨ ਅਰੋੜਾ ਨੇ ਕਿਹਾ ਕਿ ਇਹ ਸਿਰਫ ਲੋਕਾਂ ਦੀਆਂ ਅਖਾਂ ਵਿੱਚ ਘਾਟਾ ਪਾਉਣ ਦੀ ਕੋਸ਼ਿਸ਼ ਕੀਤੀ  ਜਾ ਰਹੀ ਹੈ । ਅਰੋੜਾ ਅਨੁਸਾਰ ਜੇਕਰ ਉਹ ਵਾਕਿਆ ਹੀ ਇਸ ਘਾਟੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰਵਾਈ ਚਾਹੁੰਦੇ ਹਨ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕਰਨ।

Share This Article
Leave a Comment