ਲੌਕ ਡਾਉਨ: ਰੂਹ ਕੰਬ ਜਾਂਦੀ ਹੈ ਇਸ ਮਜਦੂਰ ਦੀ ਤਸਵੀਰ ਦੇਖ! ਪੈਦਲ ਚਲ ਕੇ ਗਰਭਵਤੀ ਪਤਨੀ ਸਮੇਤ ਪਹੁੰਚਿਆ 800 ਕਿਲੋਮੀਟਰ ਦੂਰ ਆਪਣੇ ਜੱਦੀ ਘਰ

TeamGlobalPunjab
1 Min Read

ਬਾਲਾਘਾਟ: ਪਰਵਾਸੀ ਮਜ਼ਦੂਰਾਂ ਦੇ ਘਰ ਪਰਤਣ ਦੀਆਂ ਜਿਹੜੀਆਂ ਤਸਵੀਰਾਂ ਅਜ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਰਹੀਆਂ ਹਨ ਇਹ ਦਿਲ ਖਿੱਚਵੀਂਆਂ ਤਸਵੀਰਾਂ ਸ਼ਾਇਦ ਹੀ ਕਦੀ ਸਾਹਮਣੇ ਆਈਆਂ ਹੋਣ । ਇਕ ਤਸਵੀਰ ਬਾਲਾਘਾਟ ਤੋਂ ਵੀ ਸਾਹਮਣੇ ਆਈ ਹੈ ਜਿਸ ਨੂੰ ਦੇਖ ਰੂਹ ਅੰਦਰ ਤਕ ਕੰਬ ਜਾਂਦੀ ਹੈ । ਦਰਅਸਲ ਇਸ ਤਸਵੀਰ ਵਿੱਚ ਇਕ ਮਜ਼ਦੂਰ ਗਰਭਵਤੀ ਮਹਿਲਾ ਨੂੰ ਲੱਕੜ ਦੀ ਗੱਡੀ ਤੇ ਖਿੱਚ ਕੇ ਲੈ ਜਾ ਰਿਹਾ ਹੈ । ਜਾਣਕਾਰੀ ਮੁਤਾਬਕ ਇਹ ਮਜਦੂਰ ਹੈਦਰਾਬਾਦ ਵਿਚ ਕੰਮ ਕਰਦਾ ਸੀ ਅਤੇ ਉਹ 800 ਕਿਲੋਮੀਟਰ ਦੀ ਦੂਰੀ ‘ਤੇ ਬਾਲਾਘਾਟ ਪੈਦਲ ਹੀ ਪਹੁੰਚਿਆ ਹੈ । ਦਸਣਯੋਗ ਹੈ ਕਿ ਉਸ ਵਿਅਕਤੀ ਦੀ ਪਤਨੀ  8 ਮਹੀਨੇ ਦੀ ਗਰਭਵਤੀ ਹੈ ਅਤੇ ਉਨ੍ਹਾਂ ਨਾਲ ਇਕ  2 ਸਾਲ ਦੀ ਬੱਚੀ ਵੀ ਹੈ।

ਦਸ ਦੇਈਏ ਕਿ ਸਫਰ ਸ਼ੁਰੂ ਕਰਨ ਸਮੇ ਮਜਦੂਰ ਨੇ ਆਪਣੀ ਬੱਚੀ ਨੂੰ ਗੋਦ ਵਿਚ ਚੁੱਕ ਕੇ ਤੁਰਨਾ ਸ਼ੁਰੂ ਕੀਤਾ ਸੀ ਪਰ ਰਸਤਾ ਬਹੁਤ ਲੰਬਾ ਸੀ। ਜਿਸ ਕਾਰਨ ਮਜਦੂਰ ਨੇ ਰਸਤੇ ਵਿੱਚ ਹੀ ਬਾਂਸ ਅਤੇ ਲੱਕੜੀਆਂ ਨਾਲ ਗੱਡੀ ਬਣਾਈ ਅਤੇ ਬੱਚੀ ਸਮੇਤ ਆਪਣੀ ਗਰਭਵਤੀ ਪਤਨੀ ਨੂੰ ਬਿਠਾ ਕੇ ਚੱਲਣਾ ਸ਼ੁਰੂ ਕਰ ਦਿੱਤਾ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਨੂੰ ਆਪਣੇ ਘਰ ਤਕ ਪਹੁੰਚਣ ਲਈ 17 ਦਿਨ ਦਾ ਸਮਾਂ ਲੱਗਾ ।

Share This Article
Leave a Comment