ਜਲੰਧਰ : ਸੂਬੇ ‘ਚ ਕੋਰੋਨਾ ਮਹਾਮਾਰੀ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਰੋਜ਼ਾਨਾ ਹੋਰ ਜ਼ਿਲ੍ਹੇ ‘ਚੋਂ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੇ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ‘ਚ ਹੀ ਅੱਜ ਜ਼ਿਲ੍ਹਾ ਜਲੰਧਰ ‘ਚ ਕੋਰੋਨਾ ਦੇ 9 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ‘ਚ ਇੱਕ 5 ਮਹੀਨੇ ਦਾ ਬੱਚਾ ਸ਼ਾਮਲ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 197 ਤੱਕ ਪਹੁੰਚ ਗਈ ਹੈ।
ਸਿਹਤ ਵਿਭਾਗ ਅਨੁਸਾਰ ਅੱਜ ਆਏ ਪਾਜ਼ੀਟਿਵ ਮਰੀਜ਼ਾਂ ‘ਚ 9 ਮਰੀਜ਼ ਨਿਊ ਗੋਬਿੰਦ ਨਗਰ ਦੇ ਹਨ ਜਿਨ੍ਹਾਂ ‘ਚ ਇੱਕ 5 ਮਹੀਨੇ ਦਾ ਬੱਚਾ 2 ਪੁਰਸ਼ ਅਤੇ 6 ਔਰਤਾਂ ਹਨ। ਇਹ ਸਾਰੇ ਮਰੀਜ਼ ਇਸ ਤੋਂ ਪਹਿਲਾਂ ਪਾਜ਼ੀਟਿਵ ਪਾਈ ਗਈ ਇੱਕ ਔਰਤ ਦੇ ਸੰਪਰਕ ‘ਚ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ। ਤੋਂ ਇਲਾਵਾ ਇਕ ਮਹਿਲਾ ਮਰੀਜ਼ ਰਸਤਾ ਮੁਹੱਲਾ ਦੀ ਰਹਿਣ ਵਾਲੀ ਹੈ।