ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵਲੋਂ ਕਬੱਡੀ ਦੇ ਬੋਹੜ ਮਹਿੰਦਰ ਸਿੰਘ ਮੌੜ ਦੀ ਮੌਤ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ

TeamGlobalPunjab
1 Min Read

ਚੰਡੀਗੜ੍ਹ, 11 ਮਈ: ਪੰਜਾਬੀਆਂ ਦੀ ਮਾਂ ਖੇਡ ਕਬੱਡੀ ਜਗਤ ਲਈ ਬੜੀ ਹੀ ਦੁੱਖਦਾਈ ਅਤੇ ਡੂੰਘੇ ਸਦਮੇ ਵਾਲੀ ਖਬਰ ਆਈ ਹੈ, ਕਬੱਡੀ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਕਬੱਡੀ ਨੂੰ ਸਭ ਤੋਂ ਪਹਿਲਾਂ ਪ੍ਰਮੋਟ ਕਰਨ ਤੇ ਕਬੱਡੀ ਨੂੰ ਜੀਅ-ਜਾਨ ਨਾਲ ਪਿਆਰ ਕਰਨ ਵਾਲੇ ਤੇ ਆਪਣੀ ਸਮੁੱਚੀ ਜ਼ਿੰਦਗੀ ਕਬੱਡੀ ਦੇ ਲੇਖੇ ਲਾਉਣ ਵਾਲੇ ਮਹਿੰਦਰ ਸਿੰਘ ਮੌੜ (ਕਾਲਾ ਸੰਘਿਆਂ) ਅੱਜ ਜ਼ਿੰਦਗੀ ਦੀ ਬਾਜੀ ਹਾਰ ਗਏ।ਮਹਿੰਦਰ ਸਿੰਘ ਮੌੜ ਅੱਜ ਸਵੇਰੇ ਕਰੀਬ 7:35 ਵਜੇ ਸਦੀਵੀ ਵਿਛੋੜਾ ਦੇ ਗਏ।ਜ਼ਿਕਰਯੋਗ ਹੈ ਕਿ ਉਹ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ।

ਉਨ੍ਹਾਂ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਮਹਿੰਦਰ ਸਿੰਘ ਮੌੜ ਨੇ ਹਜ਼ਾਰਾਂ ਕਬੱਡੀ ਖਿਡਾਰੀਆਂ ਨੂੰ ਵਿਦੇਸ਼ `ਚ ਖੇਡਣ ਦਾ ਮੌਕਾ ਪ੍ਰਦਾਨ ਕੀਤਾ ਤੇ ਕਈਆਂ ਦੇ ਵਿਆਹ ਕਰਵਾ ਕੇ ਵਿਦੇਸ਼ਾਂ ਵਿੱਚ ਹੀ ਉਨ੍ਹਾਂ ਨੂੰ ਸੈੱਟ ਕਰਕੇ ਰੋਜੀ ਰੋਟੀ ਦੇ ਕਾਬਲ ਬਣਾਇਆ।

 ਬਾਜਵਾ ਨੇ ਮਹਿੰਦਰ ਸਿੰਘ ਮੌੜ (ਕਾਲਾ ਸੰਘਿਆਂ) ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਦੇ ਚਰਨਾ ਵਿਚ ਅਰਦਾਸ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨੂੰ ਇਹ ਅਸਿਹ ਸਦਮਾ ਸਹਿਣ ਕਰਨ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ।

Share This Article
Leave a Comment