ਓਟਾਵਾ : ਕੈਨੇਡਾ ਦੀ ਉੱਪ ਪ੍ਰਧਾਨ ਮੰਤਰੀ ਕ੍ਰੈਸਟੀਆ ਫ੍ਰੀਲੈਂਡ ਨੇ ਮਰਦਜ਼ ਡੇਅ ਤੋਂ ਪਹਿਲਾਂ ਮੁਲਕ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਤੁਹਾਡੇ ਲਈ ਔਖਾ ਸਮਾਂ ਹੈ, ਜਦੋਂ ਤੁਸੀ ਬਾਹਰ ਨਹੀਂ ਜਾ ਸਕਦੇ ਅਤੇ ਖੇਡ ਨਹੀਂ ਸਕਦੇ ਤੇ ਦੋਸਤਾਂ-ਮਿੱਤਰਾਂ ਨਾਲ ਨਹੀਂ ਮਿਲ ਸਕਦੇ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਮਦਰਜ਼ ਡੇਅ ਹੈ ਇਸ ਤੇ ਬੱਚੇ ਆਪਣੀ ਮਦਰ ਨੁੂੰ ਜੱਫੀ ਪਾਉਣ, ਕਿੱਸ ਕਰਨ ਅਤੇ ਘਰ ਦੀ ਸਫਾਈ ਕਰਨ ਵਿੱਚ ਮਦਦ ਕਰਨ। ਫ੍ਰੀਲੈਂਡ ਨੇ ਕਿਹਾ ਕਿ ਬੇਸ਼ੱਕ ਇਹ ਔਖਾ ਹੈ ਪਰ ਤੁਹਾਡੇ ਮਾਤਾ-ਪਿਤਾ ਖਾਸ ਕਰ ਮਾਤਾ ਤੁਹਾਡੇ ਇਸ ਕੰਮ ਦੀ ਬਹੁਤ ਸ਼ਲਾਘਾ ਕਰੇਗੀ।
ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਵੀ ਮਦਰਜ਼ ਡੇਅ ਤੋਂ ਪਹਿਲਾਂ ਕਿਹਾ ਕਿ ਇਸ ਸਾਲ ਇਹ ਦਿਹਾੜਾ ਵੱਖਰੇ ਢੰਗ ਨਾਲ ਮਨਾਉਣਾ ਪਵੇਗਾ। ਕ੍ਰੌਂਬੀ ਮੁਤਾਬਕ ਇਸਦਾ ਇਹ ਮਤਲਬ ਨਹੀਂ ਕਿ ਤੁਸੀ ਆਪਣੀ ਮਾਂ ਨੂੰ ਪਿਆਰ ਨਹੀਂ ਦਿਖਾ ਸਕਦੇ। ਗਿਫ਼ਟ ਲਾਂਗ ਟਰਮ ਕੇਅਰਜ਼ ਦੇ ਬਾਹਰ ਰੱਖੋ ਜੇ ਹੈਲੋ ਵੀ ਬੋਲਣੀ ਹੈ ਤਾਂ ਦੂਰੀ ਬਣਾ ਕੇ ਰੱਖੋ। ਨਾਲ ਹੀ ਉਨ੍ਹਾਂ ਕਿਹਾ ਕਿ ਓਨਟਾਰੀਓ ਦੀ ਸਥਿਤੀ ਦੂਜੇ ਸੂਬਿਆਂ ਤੋਂ ਵੱਖਰੀ ਹੈ ਇੱਥੇ ਕੇਸ ਲਗਾਤਾਰ ਵੱਧ ਰਹੇ ਹਨ।
ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਮੁਲਕ ਵਿੱਚ ਕੁੱਲ ਕੇਸਾਂ ਦੀ ਗਿਣਤੀ 65399 ਹੋ ਗਈ ਹੈ ਅਤੇ 4471 ਮਰੀਜ਼ਾ ਦੀ ਮੌਤ ਹੋਈ ਹੈ। ਹੁਣ ਤੱਕ 29 ਹਜ਼ਾਰ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਕੈਨੇਡਾਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਤੱਕ 10 ਲੱਖ 32 ਹਜ਼ਾਰ ਟੈੱਸਟ ਕੀਤੇ ਜਾ ਚੁੱਕੇ ਸਨ। ਜਿਸ ਵਿੱਚੋਂ 6 ਪ੍ਰਤੀਸ਼ਤ ਪੌਜ਼ੀਟਿਵ ਆਏ ਹਨ ਜੋ ਕਿ ਡਬਲਿਊਐਚਓ ਦੇ ਬੈਂਚ ਮਾਰਕ ਅਨੁਸਾਰ ਬਿਲਕੁੱਲ ਠੀਕ ਹੈ ਕਿਉਕਿ ਜੇਕਰ ਤੁਹਾਡੇ ਪੌਜ਼ੀਟਿਵ ਕੇਸ 10 ਪ੍ਰਤੀਸ਼ਤ ਤੋਂ ਹੇਠਾਂ ਹਨ ਤਾਂ ਤੁਸੀ ਬਿਲਕੁੱਲ ਠੀਕ ਜਾ ਰਹੇ ਹੋ ਜੇ ਇਸ ਤੋਂ ਜਿਆਦਾ ਕੇਸ ਪੌਜ਼ੀਟਿਵ ਆਉਦੇ ਹਨ ਤਾਂ ਮੇਜਰ ਇਨਫੈਕਸ਼ਨਜ਼ ਛੁੱਟ ਰਹੀਆਂ ਹਨ।