ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੇਸ ਘੱਟਣ ਲੱਗੇ ਹਨ ਅਤੇ ਸਭ ਕੁੱਝ ਮੁੜ੍ਹ ਤੋਂ ਪੱਟੜੀ ‘ਤੇ ਲਿਆਉਣ ਦੀ ਕਾਰਵਾਈ ਵਿੱਢ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਨੂੰ ਆਰਥਿਕ ਤੌਰ ‘ਤੇ ਕਾਫੀ ਨੁਕਸਾਨ ਹੋਇਆ ਹੈ। ਟ੍ਰਾਂਜਿਟ ਅਤੇ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਆਮਦਨ ਬੰਦ ਹੈ। ਇਸ ਲਈ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰਾਂ ਸ਼ਹਿਰਾਂ ਨੂੰ ਐਮਰਜੈਂਸੀ ਅਪਰੇਟਿੰਗ ਫਡਿੰਗ ਦੇਣ ਤਾਂ ਜੋ ਮਿਊਸੀਪਲਟੀਜ਼ ਆਪਣਾ ਕੰਮ ਚਲਾ ਸਕਣ। ਉਹਨਾਂ ਆਖਿਆ ਕਿ ਸ਼ਹਿਰ ਸਾਡੇ ਮੁਲਕ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਹਿੱਸਾ ਹੈ ਅਤੇ ਮਦਦ ਮੁਹਈਆ ਕਰਵਾਉਣੀ ਜ਼ਰੂਰੀ ਹੈ।