ਵਿਜਾਗ : ਆਂਧਰਾ ਪ੍ਰਦੇਸ਼ (ਆਂਧਰਾ ਪ੍ਰਦੇਸ਼) ਦੇ ਵਿਜਾਗ ਵਿਚ ਐਲਜੀ ਪੋਲੀਮਰਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਕੈਮੀਕਲ ਪਲਾਂਟ ਵਿਚ ਵਿਜਾਗ ਗੈਸ ਲੀਕ ਹੋਣ ਕਾਰਨ ਵਾਪਰੇ ਹਾਦਸੇ ਨੇ ਲੋਕਾਂ ਦੇ ਮਨਾਂ ਉੱਪਰ ਗਹਿਰਾ ਅਸਰ ਕੀਤਾ ਹੈ। ਇਸ ਘਟਨਾ ਤੇ ਦੇਸ਼ ਦਾ ਹਰ ਨਾਗਰਿਕ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ ।
ਦਸ ਦੇਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ 8 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ ਤਕਰੀਬਨ 200 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੁਖਾਂਤ ਤੇ ਫਿਲਮੀ ਸਿਤਾਰੇ ਵੀ ਪ੍ਰਤੀਕ੍ਰਿਆ ਦੇ ਰਹੇ ਹਨ। ਸਾਉਥ ਦੀਆਂ ਫਿਲਮਾਂ ਦੀ ਸੁਪਰਸਟਾਰ ਤਮੰਨਾ ਭਾਟੀਆ ਅਤੇ ਰਕੂਲ ਪ੍ਰੀਤ ਸਿੰਘ ਨੇ ਵੀ ਟਵੀਟ ਕਰਕੇ ਇਸ ਘਟਨਾ ਬਾਰੇ ਦੁੱਖ ਪ੍ਰਗਟ ਕੀਤਾ ਹੈ।
Woke up to the horrific news of the #VizagGasLeak.
My condolences to everyone who lost their families and wishing a speedy recovery to those hospitalised 🙏
— Tamannaah Bhatia (@tamannaahspeaks) May 7, 2020
ਤਮੰਨਾ ਭਾਟੀਆ ਨੇ ਵਿਜਾਗ ਗੈਸ ਲੀਕ ਦੀ ਘਟਨਾ ‘ਤੇ ਟਵੀਟ ਕਰਦਿਆਂ ਲਿਖਿਆ ਕਿ,’ ਜਿਵੇਂ ਹੀ ਉਹ ਸਵੇਰੇ ਜਾਗੀ ਤਾਂ ਵਿਜਾਗ ਗੈਸ ਲੀਕ ਦੀ ਘਟਨਾ ਸੁਰਖੀਆਂ ‘ਚ ਸੀ। ਮੇਰੀ ਉਨ੍ਹਾਂ ਦੇ ਪ੍ਰਤੀ ਹਮਦਰਦੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਇਸ ਘਟਨਾ ਵਿਚ ਗੁਆ ਦਿੱਤੇ ਹਨ ਅਤੇ ਹਸਪਤਾਲ ਵਿੱਚ ਦਾਖਲ ਲੋਕਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦੇ ਹਾਂ।
So sad to about the #VizagGasLeak ! My heart goes to all the people affected by this. I hope measures are taken really soon to get things under control. Stay safe my vizag people ❤️❤️❤️
— Rakul Singh (@Rakulpreet) May 7, 2020
ਰਕੂਲ ਪ੍ਰੀਤ ਸਿੰਘ ਨੇ ਵਿਜਾਗ ਗੈਸ ਲੀਕ ‘ਤੇ ਆਪਣੇ ਟਵੀਟ ਵਿਚ ਲਿਖਿਆ,’ ਵਿਜਾਗ ਗੈਸ ਲੀਕ ਘਟਨਾ ਤੋਂ ਬਹੁਤ ਦੁਖੀ ਹਾਂ । ਇਸ ਦੁਖਾਂਤ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਮੈਂ ਪ੍ਰਾਰਥਨਾ ਕਰਦੀ ਹਾਂ । ਆਸ ਹੈ ਕਿ ਸਥਿਤੀ ਨੂੰ ਜਲਦ ਹੀ ਕਾਬੂ ‘ਚ ਲਿਆਂਦਾ ਜਾਵੇਗਾ ।