ਮੁਹਾਲੀ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਆਖ਼ਿਰਕਾਰ ਸ਼ਰਾਬ ਦੇ ਠੇਕੇ ਖੁੱਲ ਹੀ ਗਏ। ਉੱਥੇ ਹੀ ਦੁਕਾਨਦਾਰਾਂ ਵੱਲੋਂ ਸਮਾਜਿਕ ਦੂਰ ਲਈ ਵੀ ਪੂਰੇ ਇੰਤਜ਼ਾਮ ਕੀਤੇ ਗਏ। ਮੁਹਾਲੀ ਦੀ ਦੁਕਾਨ ਵਿੱਚ ਬੋਰਡ ਲੱਗੇ ਮਿਲੇ ਜਿਨ੍ਹਾਂ ਤੇ ਲਿਖਿਆ ਮਿਲਿਆ ਕੇ ਮਾਸਕ ਨਹੀਂ ਤਾਂ ਸ਼ਰਾਬ ਨਹੀਂ। ਜਿੱਥੇ ਚੰਡੀਗੜ੍ਹ ਵਿੱਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ ਉੱਥੇ ਹੀ ਮੁਹਾਲੀ ਵਿੱਚ ਹਾਲਤ ਬਿਲਕੁੱਲ ਉਲਟ ਸਨ। ਇਥੇ ਇਕਾ ਦੁੱਕਾ ਲੋਕ ਹੀ ਸ਼ਰਾਬ ਖਰੀਦਣ ਆ ਰਹੇ ਸਨ।
ਦੂਜੇ ਪਾਸੇ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਨਹੀਂ ਹੋ ਸਕੀ ਹੈ। ਲੋਕਾਂ ਨੂੰ ਸ਼ਰਾਬ ਠੇਕਿਆਂ ਤੋਂ ਹੀ ਖਰੀਦਣੀ ਪਵੇਗੀ।
ਜਾਣਕਾਰੀ ਮੁਤਾਬਕ ਮੁਹਾਲੀ ਵਿੱਚ ਵੀਰਵਾਰ ਸਵੇਰੇ ਠੀਕ ਸੱਤ ਵਜੇ ਸ਼ਰਾਬ ਦੇ ਠੇਕੇ ਖੁੱਲ ਗਏ ਸਨ। ਦੁਕਾਨਦਾਰਾਂ ਵੱਲੋਂ ਠੇਕਿਆਂ ਦੇ ਬਾਹਰ ਸੋਸ਼ਲ ਡਿਸਟੇਂਸ ਕਾਇਮ ਰੱਖਣ ਲਈ ਬਕਾਇਦਾ ਮਾਰਕਿੰਗ ਕਰਵਾਈ ਗਈ। ਕਈ ਠੇਕੇਦਾਰਾਂ ਨੇ ਮਾਸਕ ਲਗਾਉਣ ਸਬੰਧੀ ਬੋਰਡ ਵੀ ਲਾਏ ।