ਭਾਰਤ ਦੇ ਇਸ ਹਿੱਸੇ ‘ਚ ਜ਼ਹਿਰੀਲੀ ਗੈਸ ਲੀਕ, 8 ਮੌਤਾਂ ਤੇ ਹਜ਼ਾਰਾਂ ਬਿਮਾਰ, ਦੇਖੋ ਭਿਆਨਕ ਤਸਵੀਰਾਂ

TeamGlobalPunjab
1 Min Read

ਵਿਸ਼ਾਖਾਪਟਨਮ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸਥਿਤ ਇੱਕ ਪਲਾਂਟ ਵਿੱਚ ਅਚਾਨਕ ਕੇਮਿਕਲ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਹੋ ਗਿਆ ਹੈ। ਇੱਥੇ ਇੱਕ ਬੱਚੀ ਸਣੇ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਿਨ੍ਹਾਂ ਵਿਚ ਇਕ ਬੱਚੀ ਵੀ ਸ਼ਾਮਲ ਹੈ।

ਇਸ ਤੋਂ ਇਲਾਵਾ 5000 ਤੋਂ ਜ਼ਿਆਦਾ ਲੋਕ ਬੀਮਾਰ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਲੈ ਜਾਇਆ ਜਾ ਰਿਹਾ ਹੈ। ਕਈ ਲੋਕ ਹਾਲੇ ਵੀ ਸੜਕਾਂ ‘ਤੇ ਬੇਹੋਸ਼ ਪਏ ਹੋਏ ਹਨ ਅਤੇ ਕਈ ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਤਕਲੀਫ ਦੱਸ ਰਹੇ ਹਨ।

ਘਟਨਾ ਵਿਸ਼ਾਖਾਪਟਨਮ ਦੇ ਆਰਆਰ ਵੇਂਕਟਪੁਰਮ ਪਿੰਡ ਸਥਿਤ ਐਲਜੀ ਪਾਲਿਮਰ ਇੰਡਸਟਰੀ ਦੀ ਹੈ। ਘਟਨਾ ਸਥਾਨ ‘ਤੇ ਰਾਹਤ ਕਾਰਜ ਜਾਰੀ ਹੈ ਅਤੇ ਬਾਕੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਲੋਕਾਂ ਨੇ ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਤਕਲੀਫ ਦੀ ਸ਼ਿਕਾਇਤ ਕੀਤੀ।

Share This Article
Leave a Comment