ਮੁਕਤਸਰ ਸਾਹਿਬ: ਕਾਂਗਰਸ ਦੇ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਮ ‘ਤੇ ਇੱਕ ਖੁੱਲ੍ਹਾ ਪੱਤਰ ਲਿਖਿਆ। ਪੱਤਰ ਵਿੱਚ ਵੜਿੰਗ ਨੇ ਦੋਵਾਂ ਨੂੰ ਸੂਬੇ ਦੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਨੂੰ ਕਿਹਾ ਹੈ। ਉਨ੍ਹਾਂ ਨੇ ਪੱਤਰ ਵਿੱਚ ਤਿੰਨ ਮੰਗਾਂ ਲਿਖੀਆਂ ਹਨ।
ਸ਼ੁਰੂ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਉਮੀਦ ਕਰਦਾ ਹਾਂ ਕਿ ਤੁਸੀ ਅਤੇ ਤੁਹਾਡਾ ਪਰਿਵਾਰ ਕੋਰੋਨਾ ਮਹਾਮਾਰੀ ‘ਚ ਠੀਕ ਹੋਵੇਗਾ। ਪੰਜਾਬ ਦੇ ਸਭ ਤੋਂ ਵੱਡੇ ਸਿਆਸੀ ਦਲ ਅਤੇ ਬਿਜਨਸ ਪਰਿਵਾਰ ਦੇ ਮੁਖੀ ਹੋਣ ਦੇ ਕਾਰਨ ਕੁੱਝ ਬੇਨਤੀ ਕਰਨ ਚਾਹੁੰਦਾ ਹਾਂ। ਪੱਤਰ ਵਿੱਚ ਵੜਿੰਗ ਨੇ ਇਹ ਪ੍ਰਮੁੱਖ ਤਿੰਨ ਮੰਗਾਂ ਰੱਖੀਆਂ ਹਨ।
https://www.facebook.com/139329159472557/posts/3900439073361528/
1. ਪਹਿਲੀ ਬੇਨਤੀ ਵਿਚ ਰਾਜਾ ਵੜਿੰਗ ਨੇ ਇਹ ਲਿਖਿਆ ਹੈ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਲਈ ਕੰਮ ਕਰਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਲਾਕਡਾਊਨ ਦੌਰਾਨ ਪੁਰੀਆਂ ਤਨਖਾਹਾਂ ਦਿੱਤੀਆਂ ਜਾਣ।
2. ਦੂਜੀ ਬੇਨਤੀ ਵਿਚ ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਪੰਜਾਬ ਦੇ ਕੇਬਲ ਨੈਟਵਰਕ ਫਾਸਟ-ਵੇਅ ‘ਚ ਬਾਦਲ ਪਰਿਵਾਰ ਦੀ ਹਿੱਸੇਦਾਰੀ ਹੈ ਜਿਸ ਕਰਕੇ ਉਹ ਪੰਜਾਬ ਦੇ ਲੋਕਾਂ ਨੂੰ ਕੇਬਲ ਟੀਵੀ ਅਤੇ ਇੰਟਰਨੈੱਟ ਦਾ ਕਿਰਾਇਆ ਮੁਆਫ਼ ਕਰ ਸਕਦੇ ਹਨ।
3. ਰਾਜਾ ਵੜਿੰਗ ਆਪਣੀ ਤੀਜੀ ਬੇਨਤੀ ‘ਚ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੇ ਹੋਟਲ ‘ਸੁਖ ਵਿਲਾਸ’ ਨੂੰ ਕੁਆਰੰਟੀਨ ਸੈਂਟਰ ਬਣਾਉਣ ਦੀ ਇਜਾਜ਼ਤ ਦੇਣੀ ਚਾਹਿਦੀ ਹੈ। ਜਿਵੇਂ ਬਹੁਤ ਵੱਡੀਆਂ ਹਸਤੀਆਂ ਨੇ ਆਪਣੇ ਹੋਟਲਾਂ ਨੂੰ ਆਈਸੋਲੇਸ਼ਨ ਵਾਰਡ ਬਣਾਉਣ ਲਈ ਦਿੱਤੇ ਹਨ।