ਗੁਰਦਾਸਪੁਰ: ਲੰਬੇ ਸਮੇਂ ਤੋਂ ਜੇਲ੍ਹ ਚ ਬੰਦ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆਂ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੱਗੂ ਭਗਵਾਨਪੁਰੀਆਂ ਜੋ ਇਸ ਵੇਲੇ ਬਟਾਲਾ ਜੇਲ ਵਿਚ ਬੰਦ ਸੀ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਸੰਬੰਧੀ ਟੈਸਟ ਕੀਤਾ ਗਿਆ ਸੀ। ਮੰਗਲਵਾਰ ਨੂੰ ਆਈ ਰਿਪੋਰਟ ਵਿਚ ਜੱਗੂ ਭਗਵਾਨਪੁਰੀਆਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।
ਦੱਸ ਦਈਏ ਕਿ ਜੱਗੂ ਭਗਵਾਨਪੁਰੀਆ ਪਹਿਲਾ ਤਾਂ ਪਟਿਆਲਾ ਜੇਲ੍ਹ ਵਿਚ ਬੰਦ ਸੀ ਪਰ ਬਟਾਲਾ ਪੁਲਿਸ ਉਸਨੂੰ ਕੁਝ ਦਿਨ ਪਹਿਲਾਂ ਹੀ ਪਟਿਆਲਾ ਤੋਂ ਬਟਾਲਾ ਢਿੱਲਵਾਂ ਕਤਲ ਕੇਸ ਦੀ ਪੁੱਛ-ਪਡ਼ਤਾਲ ਲਈ ਲੈ ਕੇ ਆਈ ਸੀ। ਜੱਗੂ ਨਾਲ ਪੁੱਛਗਿੱਛ ਦੇ ਚਲਦਿਆਂ ਕਈ ਵੱਡੇ ਪੁਲਿਸ ਅਧਿਕਾਰੀ ਉਸਦੇ ਸੰਪਰਕ ਵਿਚ ਸਨ।