ਮੁਹਾਲੀ: ਮੁਹਾਲੀ ਵਿੱਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 94 ਹੋ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਮਿਲੀ ਸੈਂਪਲਾਂ ਦੀ ਰਿਪੋਰਟ ‘ਚ ਜਿਹੜੇ 2 ਮਰੀਜ਼ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ‘ਚ ਇੱਕ 67 ਸਾਲਾ ਮਰੀਜ਼ ਫ਼ੇਜ਼ 10 ਹੈ ਜਦਕਿ ਦੂਸਰੀ 20 ਸਾਲਾ ਮਹਿਲਾ ਮਰੀਜ਼ ਪਿੰਡ ਦੇਸੂ ਮਾਜਰਾ ਦੀ ਵਸਨੀਕ ਹੈ।
ਉਥੇ ਹੀ ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ 14 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਆਉਣ ਨਾਲ ਸ਼ਹਿਰ ਵਿੱਚ ਮਰੀਜ਼ਾ ਦੀ ਗਿਣਤੀ 88 ਤੱਕ ਪਹੁੰਚ ਗਈ ਹੈ। ਇੱਥੇ ਸਭ ਤੋਂ ਜਿਆਦਾ ਮਰੀਜ ਬਾਪੂਧਾਮ ਕਲੋਨੀ ਤੋਂ ਆ ਰਹੇ ਹਨ ।