ਚੰਡੀਗੜ੍ਹ: ਹੋਲੇ ਮਹੱਲੇ ਮੌਕੇ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਮਹਾਰਾਸ਼ਟਰ ਸ੍ਰੀ ਨੰਦੇੜ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਨੂੰ ਗਈ ਹੋਈ ਸੀ ਤੇ ਦੇਸ਼ ਵਿੱਚ ਲੋਕ ਡਾਊਨ ਹੋਣ ਕਾਰਨ ਲੋਕ ਉੱਥੇ ਹੀ ਫਸ ਗਏ ਸਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ 90 ਸਪੈਸ਼ਲ ਬੱਸਾਂ ਮਹਾਰਾਸ਼ਟਰ ਭੇਜੀਆਂ ਸਨ।
ਸੋਮਵਾਰ ਨੂੰ ਸ਼ਰਧਾਲੂਆਂ ਦੇ ਜਥੇ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਸਰਕਾਰ ਨੇ ਸਾਰੇ ਯਾਤਰੂਆਂ ਦੇ ਸੈਂਪਲ ਲੈ ਕੇ 21 ਦਿਨ ਲਈ ਕੁਆਰੰਟੀਨ ਕੀਤਾ ਗਿਆ ਹੈ। ਜਿਸ ਤੋਂ ਹੌਲੀ ਹੌਲੀ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।
ਉੱਥੇ ਹੀ ਅੱਜ 51 ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਜਿਸ ਨਾਲ ਵਿਚ ਨਾਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਗਿਣਤੀ ਵਧ ਕੇ 87 ਹੋ ਗਈ ਹੈ।