ਚੰਡੀਗੜ੍ਹ: ਨਾਂਦੇੜ ਸਾਹਿਬ ਤੋਂ ਵਾਪਸ ਪਰਤੇ ਰਹੇ ਸ਼ਰਧਾਲੂਆਂ ‘ਚੋਂ ਦੋ ਹੋਰ ਸ਼ਰਧਾਲੂ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਪਾਜ਼ਿਟਿਵ ਪਏ ਗਏ ਸ਼ਰਧਾਲੂ ਫਰੀਦਕੋਟ ਜ਼ਿਲ੍ਹਾ ਦੇ ਕੋਟਕਪੁਰਾ ਤੋਂ ਦੱਸੇ ਜਾ ਰਹੇ ਹਨ।
ਇਹਨਾ ‘ਚੋਂ ਦੋ ਨਵੇਂ ਮਾਮਲੇ ਆਉਣ ਨਾਲ ਕੋਰੋਨਾ ਪਾਜ਼ਿਟਿਵ ਸ਼ਰਧਾਲੂਆਂ ਦੀ ਗਿਣਤੀ 14 ਹੋ ਚੁਕੀ ਹੈ। ਇਨ੍ਹਾਂ ‘ਚੋਂ 8 ਤਰਨਤਾਰਨ, 3 ਕਪੂਰਥਲਾ, ਫਰੀਦਕੋਟ ‘ਚ 2 ਤੇ ਹੁਸ਼ਿਆਰਪੁਰ ਦਾ ਇੱਕ ਸੰਕਰਮਿਤ ਹੈ ਤੇ ਬਾਕੀ ਰਿਪੋਰਟਾਂ ਆਉਣੀਆਂ ਹਾਲੇ ਬਾਕੀ ਹਨ।
ਦੱਸ ਦਈਏ ਸ਼ਰਧਾਲੂਆਂ ਨੂੰ 21 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ। ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 344 ਹੋ ਚੁਕੀ ਹੈ।