ਕਿਥੇ ਹੈ ਅਮਨ ਕਾਨੂੰਨ ! 70 ਸਾਲਾ ਬਜੁਰਗ ਵਕੀਲ ਦਾ ਕਤਲ

TeamGlobalPunjab
1 Min Read

ਹੁਸ਼ਿਆਰਪੁਰ : ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ । ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਗੜ  ‘ਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਇਥੇ ਇਕ ਬਜ਼ੁਰਗ ਵਕੀਲ ਦੀ ਲਾਸ਼ ਉਸ ਦੇ ਹੀ ਘਰ ਵਿਚੋਂ ਮਿਲੀ।

ਰਿਪੋਰਟਾਂ ਅਨੁਸਾਰ ਪੁਲਿਸ ਨੇ ਦੱਸਿਆ ਕਿ ਮਲਕੀਤ ਸਿੰਘ (70) ਦੇ ਹੱਥ ਅਤੇ ਪੈਰ ਕੱਪੜੇ ਨਾਲ ਬੰਨ੍ਹੇ ਹੋਏ ਸਨ ਅਤੇ ਮੂੰਹ ਵਿੱਚ ਵੀ ਕੱਪੜਾ ਪਾ ਕੇ ਬੰਦ ਕੀਤਾ ਗਿਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਘਰ ਦਾ ਸਮਾਨ ਖਿਲਰਿਆ ਪਿਆ ਸੀ। ਵਕੀਲ ਦੇ ਗੁਆਂਢੀਆਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਜਾਣਕਾਰੀ ਮੁਤਾਬਕ ਬਜੁਰਗ ਵਕੀਲ ਦਾ ਘਰ ਜਦੋਂ ਦੇਰ ਤਕ ਨਾ ਖੁਲਿਆ ਤਾਂ ਗੁਆਂਢੀਆਂ ਨੇ ਅੰਦਰ ਜਾ ਕੇ ਦੇਖਿਆ ਤਾਂ ਵਕੀਲ ਵਕੀਲ ਨੂੰ ਮੰਜੇ ਨਾਲ ਬੰਨ੍ਹ ਕੇ ਉਸ ਦਾ ਗਲਾ ਘੁਟਿਆ ਹੋਇਆ ਸੀ ।

Share This Article
Leave a Comment