ਸੁਨਾਮ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਬੇਬਾਕੀ ਨਾਲ ਆਪਣੀ ਰਾਇ ਰੱਖਦੇ ਹੀ ਰਹਿੰਦੇ ਹਨ । ਅਜ ਇਕ ਵਾਰ ਫਿਰ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਸਲਾਹ ਦਿੱਤੀ ਹੈ । ਉਨ੍ਹਾਂ ਕਿਹਾ ਕਿ ਅਜ ਪੰਜਾਬ ਢਾਈ ਲਖ ਕਰੋੜ ਰੁਪਏ ਦਾ ਕਰਜਈ ਹੋਇਆ ਪਿਆ ਹੈ। ਇਸੇ ਕਰਕੇ ਹੀ ਸੂਬਾ ਅਤੇ ਕੇਂਦਰ ਸਰਕਾਰ ਵਿਚਕਾਰ ਆਪਸੀ ਖਿੱਚੋਤਾਣ ਚਲ ਰਹੀ ਹੈ ।
ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸੇ ਕਰਕੇ ਹੀ ਸੂਬੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਸੀ । ਪਰ ਇਸ ਨਾਲ਼ ਮਾਲੀਆ ਤਾਂ ਜਰੂਰ ਇਕੱਠਾ ਹੋ ਜਾਵੇਗਾ ਪਰ ਸਥਿਤੀ ਖਰਾਬ ਹੋ ਜਾਵੇਗੀ ।