ਜਲੰਧਰ: ਜਲੰਧਰ ‘ਚ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬਸਤੀਆਂ ਦੇ ਖੇਤਰ ‘ਚ ਰਹਿਣ ਵਾਲੇ 48 ਸਾਲ ਦੇ ਵਿਅਕਤੀ ਦੀ ਅੱਜ ਹੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਮਿਲੀ ਜਾਣਕਾਰੀ ਮੁਤਾਬਕ ਮਰੀਜ਼ ਦਾ ਇਲਾਜ਼ ਨਿੱਜੀ ਹਸਪਤਾਲ ਵਿਚ ਚਲ ਰਿਹਾ ਸੀ।ਇਸਦੇ ਨਾਲ ਹੀ ਜਲੰਧਰ ਵਿਚ ਇਹ ਤੀਜੀ ਮੌਤ ਹੈ ਤੇ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ 18 ਹੋ ਗਈ ਹੈ। ਹੁਣ ਜਲੰਧਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 64 ਹੋ ਗਈ ਹੈ।