ਚੰਡੀਗੜ੍ਹ: ਪੰਜਾਬ ਵਿੱਚ ਫਿਲਹਾਲ ਦੁਕਾਨਾਂ ਨਹੀਂ ਖੁੱਲ੍ਹਣਗੀਆਂ ਅਤੇ ਕੈਪਟਨ ਸਰਕਾਰ ਸੂਬੇ ਵਿੱਚ ਲਾਕਡਾਉਨ ਅਤੇ ਕਰਫਿਊ ਖੋਲ੍ਹਣ ‘ਤੇ ਅੱਜ ਸ਼ਾਮ ਤੱਕ ਵੱਡਾ ਫੈਸਲਾ ਲੈ ਸਕਦੀ ਹੈ। ਕੇਂਦਰ ਸਰਕਾਰ ਨੇ ਦੇਸ਼ਭਰ ਵਿੱਚ ਕੁੱਝ ਸ਼ਰਤਾਂ ਦੇ ਨਾਲ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸੰਬੰਧ ਵਿੱਚ ਸੂਚਨਾ ਵੀ ਜਾਰੀ ਕਰ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਹਾਲੇ ਇਸ ਆਦੇਸ਼ ਨੂੰ ਸੂਬੇ ਵਿੱਚ ਲਾਗੂ ਨਹੀਂ ਕਰੇਗੀ।
Residents of Chandigarh may please note. In spite of the latest clarification, Chandigarh will not have any benefit of any further relaxation. https://t.co/aRJR8rPGJ6 pic.twitter.com/QGy6qR6BD5
— KBS Sidhu, IAS, Spl. Chief Secretary, Punjab. (@kbssidhu1961) April 25, 2020
ਵਿਸ਼ੇਸ਼ ਮੁੱਖ ਸਕੱਤਰ ਕੇਬੀਐਸ ਸਿੱਧੂ ਨੇ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ ਦੁਕਾਨਾਂ ਖੋਲ੍ਹਣ ਦਾ ਫੈਸਲਾ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ। ਸਰਕਾਰ ਦੁਆਰਾ ਗਠਿਤ 20 ਮੈਂਬਰੀ ਕਮੇਟੀ ਅੱਜ ਸ਼ਾਮ ਨੂੰ ਸੂਬੇ ਵਿੱਚ ਕੋਰੋਨਾ ਮਹਾਮਾਰੀ ਸਬੰਧੀ ਰਿਪੋਰਟ ਪੇਸ਼ ਕਰੇਗੀ। ਉਸ ਤੋਂ ਬਾਅਦ ਇੱਕ ਬੈਠਕ ਕਰਕੇ ਦੁਕਾਨਾਂ, ਕਰਫਿਊ ਅਤੇ ਲਾਕਡਾਊਨ ਖੋਲ੍ਹਣ ‘ਤੇ ਕੋਈ ਫੈਸਲਾ ਲਿਆ ਜਾਵੇਗਾ।
ਉੱਥੇ ਹੀ ਚੰਡੀਗੜ੍ਹ ਚ 3 ਮਈ ਤੱਕ ਕਰਫਿਊ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਜਿਸਦੀ ਜਾਣਕਾਰੀ ਮਨੋਜ ਪਰਿਦ ਨੇ ਟਵੀਟ ਕਰ ਦਿੱਤੀ ਹੈ।