ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਇਲਾਜ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕੀਤੀ ਗਈ ਕੋਸ਼ਿਸ ਇੰਝ ਲੱਗਦਾ ਹੈ ਜਿਵੇਂ ਲਾਭਕਾਰੀ ਸਾਬਤ ਹੋਵੇਗੀ । ਦਰਅਸਲ ਦਿੱਲੀ ਅੰਦਰ ਕੋਰੋਨਾ ਵਾਇਰਸ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦੀ ਵਿਧੀ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ । ਕੇਂਦਰ ਸਰਕਾਰ ਵੱਲੋਂ ਮਨਜੂਰੀ ਤੋਂ ਬਾਅਦ ਦਿੱਲੀ ਵਿੱਚ ਇਸ ਵਿਧੀ ਦਾ ਪ੍ਰੀਖਣ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਅਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪਲਾਜ਼ਮਾ ਥਰੈਪੀ ਦੀ ਵਰਤੋਂ ਦਿੱਲੀ ਦੇ 4 ਮਰੀਜ਼ਾਂ ‘ਤੇ ਕੀਤੀ ਗਈ ਸੀ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
Initial trials of plasma therapy give hope… https://t.co/8ZQmeCWiPu
— Arvind Kejriwal (@ArvindKejriwal) April 24, 2020
ਕੇਜਰੀਵਾਲ ਨੇ ਕਿਹਾ ਕਿ ਹੁਣ ਬਾਕੀ ਗੰਭੀਰ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦੇਣ ਲਈ ਕੇਂਦਰ ਸਰਕਾਰ ਤੋਂ ਆਗਿਆ ਮੰਗੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਨਤੀਜੇ ਉਤਸ਼ਾਹਜਨਕ ਹੈ ਪਰ ਅਜੇ ਤੱਕ ਇਸ ਨੂੰ ਕੋਰੋਨਾ ਇਲਾਜ ਨਹੀਂ ਮੰਨਿਆ ਜਾਣਾ ਚਾਹੀਦਾ। ਕੇਜਰੀਵਾਲ ਅਤੇ ਉਨ੍ਹਾਂ ਦੇ ਨਾਲ ਆਏ ਡਾਕਟਰ ਐਸ ਕੇ ਸਰੀਨ (ਇੰਸਟੀਚਿਊਟ ਆਫ ਲਿਵਰ ਸਾਇੰਸ ਦੇ ਡਾਇਰੈਕਟਰ) ਨੇ ਕਿਹਾ ਕਿ ਕੋਰੋਨਾ ਤੋਂ ਠੀਕ ਹੋ ਰਹੇ ਲੋਕਾਂ ਨੂੰ ਹੁਣ ਦੇਸ਼ ਭਗਤੀ ਦਿਖਾਉਂਦੇ ਹੋਏ ਪਲਾਜ਼ਮਾ ਦੇਣਾ ਚਾਹੀਦਾ ਹੈ।
ਦਸ ਦੇਈਏ ਕਿ ਹੁਣ ਤੱਕ, ਲੋਕ ਨਾਇਕ ਹਸਪਤਾਲ ਦੇ ਚਾਰ ਮਰੀਜ਼ਾਂ ਦਾ ਪਲਾਜ਼ਮਾ ਥਰੈਪੀ ਰਾਹੀ ਕੀਤਾ ਗਿਆ ਸੀ। ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਦੱਸਿਆ ਗਿਆ ਕਿ ਚੰਗੀ ਖ਼ਬਰ ਇਹ ਹੈ ਕਿ ਸਾਰੇ ਚਾਰੇ ਮਰੀਜ਼ਾ ਦੀ ਹਾਲਤ ਵਿੱਚ ਸੁਧਾਰ ਆ ਰਿਹਾ ਹੈ। ਉਨ੍ਹਾਂ ਦੇ ਨਾਲ ਆਏ ਡਾਕਟਰ ਨੇ ਦਸਿਆ ਕਿ ਚਾਰ ਵਿੱਚੋਂ ਦੋ ਨੂੰ ਕੁੁਝ ਦਿਨ ਬਾਅਦ ਛੁੱਟੀ ਮਿਲ ਸਕਦੀ ਹੈ। ਇਨ੍ਹਾਂ ਦੋਵਾਂ ਨੂੰ ਆਈਸੀਯੂ ਤੋਂ ਸਧਾਰਣ ਵਾਰਡ ਵਿਚ ਤਬਦੀਲ ਕੀਤਾ ਗਿਆ ਹੈ।