ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਭਾਰਤ ‘ਚ 40 ਦਿਨ ਦਾ ਲਾਕਡਾਊਨ ਜਾਰੀ ਹੈ ਪਰ ਇੱਕ ਗਲੋਬਲ ਮਾਹਰ ਦਾ ਕਹਿਣਾ ਹੈ ਕਿ ਭਾਰਤ ਨੂੰ ਘੱਟੋ-ਘੱਟ 10 ਹਫ਼ਤਿਆਂ ਤੱਕ ਲਾਕਡਾਊਨ ਜਾਰੀ ਰੱਖਣਾ ਚਾਹੀਦਾ ਹੈ।
ਮੈਡੀਕਲ ਜਰਨਲ ਲੇਸੈਂਟ ਦੇ ਐਡਿਟਰ ਇਨ ਚੀਫ਼ ਰਿਚਰਡ ਹਾਰਟਨ ਦਾ ਕਹਿਣਾ ਹੈ ਕਿ ਭਾਰਤ ਨੂੰ ਲਾਕਡਾਊਨ ਹਟਾਉਣ ਦੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਜੇਕਰ ਭਾਰਤ ਘੱਟੋ-ਘੱਟ 10 ਹਫ਼ਤੇ ਲਾਕਡਾਊਨ ਜਾਰੀ ਰੱਖਦਾ ਹੈ ਤਾਂ ਇਹ ਮਹਾਂਮਾਰੀ ਆਪਣੇ ਆਪ ਹੀ ਖ਼ਤਮ ਹੋ ਜਾਵੇਗੀ।
ਦੱਸ ਦਈਏ ਕਿ ਭਾਰਤ ਵਿੱਚ ਲਾਕਡਾਊਨ ਦਾ ਦੂਜਾ ਪੜਾਅ ਚੱਲ ਰਿਹਾ ਹੈ, ਜੋ ਕਿ 3 ਮਈ ਤੱਕ ਲਾਗੂ ਰਹੇਗਾ। ਲੋਕਾਂ ਨੂੰ ਉਮੀਦ ਹੈ ਕਿ ਉਸ ਤੋਂ ਬਾਅਦ ਸਭ ਕੁਝ ਆਮ ਹੋ ਜਾਵੇਗਾ। ਦੋਸ਼ ਵਿੱਚ ਪਹਿਲੇ ਪੜਾਅ ਅਤੇ ਦੂਜੇ ਪੜਾਅ ਨੂੰ ਮਿਲਾ ਕੇ ਕੁੱਲ 40 ਦਿਨਾਂ ਲਈ ਲਾਕਡਾਊਨ ਲਾਇਆ ਗਿਆ ਹੈ। ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਅਜੇ ਲਗਾਤਾਰ ਵਾਧਾ ਹੋ ਰਿਹਾ ਹੈ।