ਨੋਇਡਾ : ਕੋਰੋਨਾ ਨਾਲ ਅੱਗੇ ਹੋ ਕੇ ਲੜ ਰਹੇ ਡਾਕਟਰ ਵੀ ਹੁਣ ਇਸ ਦੇ ਸ਼ਿਕਾਰ ਹੋ ਰਹੇ ਹਨ । ਤਾਜਾ ਮਾਮਲਾ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦਾ ਹੈ । ਇਥੇ ਇਕ ਮਹਿਲਾ ਡਾਕਟਰ ਕੋਰੋਨਾ ਪਾਜ਼ੀਟਿਵ ਮਿਲੀ ਹੈ।ਜਾਣਕਾਰੀ ਮੁਤਾਬਕ ਡਾਕਟਰ ਗਰਭਵਤੀ ਹੈ। ਫਿਲਹਾਲ ਇਸ ਬਾਰੇ ਅਜੇ ਪਤਾ ਨਹੀਂ ਲਗ ਸਕਿਆ ਕਿ ਉਹ ਕਿਸੇ ਮਰੀਜ਼ ਦੇ ਸੰਪਰਕ ਵਿੱਚ ਆਏ ਹਨ ਜਾ ਕਿਸ ਤਰ੍ਹਾਂ । ਇਸ ਕੋਰੋਨਾ ਕੇਸ ਦਾ ਪਤਾ ਲੱਗਣ ਤੋਂ ਬਾਅਦ, ਪ੍ਰਸ਼ਾਸਨ ਨੇ ਤੁਰੰਤ ਖੇਤਰ ਨੂੰ ਕੋਰੋਨਾ ਹੌਟਸਪੌਟ ਐਲਾਨ ਦਿੱਤਾ ਹੈ ।
ਦਸ ਦੇਈਏ ਕਿ ਇਸ ਮਹਿਲਾ ਡਾਕਟਰ ਦਾ ਪਤੀ ਵੀ ਡਾਕਟਰ ਹੈ। ਕੋਰੋਨਾ ਕੇਸ ਦਾ ਪਤਾ ਲੱਗਣ ਤੋਂ ਬਾਅਦ ਪ੍ਰਸ਼ਾਸਨ ਨੇ ਡਾਕਟਰ ਨੂੰ ਵੀ ਇਕਾਂਤਵਾਸ ਕਰ ਦਿੱਤਾ ਹੈ।
ਦਰਅਸਲ ਡਾਕਟਰ ਨੇ ਹੈ ਆਪਣੀ ਰੁਟੀਨ ਦੀ ਜਾਂਚ ਕਰਵਾਈ ਸੀ। ਇਸ ਦੌਰਾਨ ਜਦੋਂ ਰਹੀ ਸੀ ਉਸਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਤਾ ਉਹ ਕੋਰੋਨਾ ਪਾਜ਼ੀਟਿਵ ਆਈ।ਮਹਿਲਾ ਡਾਕਟਰ ਨੂੰ ਇਲਾਜ ਲਈ ਗ੍ਰੇਟਰ ਨੋਇਡਾ ਦੇ ਹਸਪਤਾਲ ਚ ਦਾਖਲ ਕਰਵਾਇਆ ਹੈ।