ਨਸ਼ੇ ਦੀ ਓਵਰਡੋਜ਼ ਕਾਰਨ ਹਸਪਤਾਲ ‘ਚ ਭਰਤੀ ਗਾਇਕ ਵੱਡਾ ਗਰੇਵਾਲ ਕੋਲੋਂ ਅਫੀਮ ਬਰਾਮਦ, ਗ੍ਰਿਫਤਾਰ

TeamGlobalPunjab
1 Min Read

ਮੁਹਾਲੀ: ਸੋਹਾਣਾ ਪੁਲਿਸ ਨੇ ਗਾਇਕ ਵੱਡਾ ਗਰੇਵਾਲ ਨੂੰ 30 ਗ੍ਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਗੁਰਿੰਦਰਪਾਲ ਸਿੰਘ ਉਰਫ਼ ਵੱਡਾ ਗਰੇਵਾਲ ਜੀ ਕਿ ਪਿਛਲੇ ਕਈ ਦਿਨਾਂ ਤੋਂ ਸੋਹਾਣਾ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਅਧੀਨ ਸੀ।

ਥਾਣਾ ਸੋਹਾਣਾਂ ਦੇ ਐੱਸਐੱਚਓ ਦਲਜੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮ ਪਿਛਲੇ ਚਾਰ ਦਿਨਾਂ ਤੋਂ ਨਸ਼ੇ ਦੀ ਓਵਰਡੋਜ਼ ਕਾਰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਵਿਖੇ ਇਲਾਜ ਅਧੀਨ ਸੀ। ਜਿਸ ਵੇਲੇ ਪੁਲਿਸ ਨੂੰ ਇਸ ਦੀ ਪੂਰੀ ਜਾਣਕਾਰੀ ਮਿਲੀ ਤਾਂ ਸਬ ਇੰਸਪੈਕਟਰ ਹਰਜਿੰਦਰ ਸਿੰਘ ਵੱਲੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਬੈਗ ਚੋਂ 30 ਗ੍ਰਾਮ ਅਫ਼ੀਮ ਬਰਾਮਦ ਹੋਈ।

ਜਿਸ ਤੋਂ ਬਾਅਦ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਸ ਨੂੰ ਜੇਲ੍ਹ ਭੇਜ ਦਿੱਤਾ ਹੈ।ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਦੱਸਣ ਮੁਤਾਬਕ ਇਕ ਦਿਨ ਇਸ ਨੂੰ ਆਈਸੀਯੂ ਵਿਚ ਵੀ ਰੱਖਣਾ ਪਿਆ ਹੈ।

ਪਤਾ ਚੱਲਿਆ ਹੈ ਕਿ ਵੱਡੇ ਗਰੇਵਾਲ ਦੇ ਹਸਪਤਾਲ ਵਿਖੇ ਭਰਤੀ ਹੋਣ ਦੀ ਖ਼ਬਰ ਤੋਂ ਬਾਅਦ ਮੁਹਾਲੀ ਰਹਿੰਦੇ ਕਲਾਕਾਰਾਂ ਵੀ ਓਹਨਾ ਦੀ ਖਬਰ ਲੈਣ ਆ ਰਹੇ ਸਨ।

Share This Article
Leave a Comment